ਕੇਂਦਰੀ ਮੰਤਰਾਲਿਆਂ ’ਚ ਸੈਕਟਰੀਆਂ ਦੀ ਠੇਕੇ ’ਤੇ ਭਰਤੀ

0
191

ਨਵੀਂ ਦਿੱਲੀ : ਕੇਂਦਰ ਨੇ ਆਪਣੇ ਵੱਖ-ਵੱਖ ਵਿਭਾਗਾਂ ਵਿਚ ਠੇਕੇ ਦੇ ਆਧਾਰ ’ਤੇ ਨਿੱਜੀ ਖੇਤਰ ਦੇ ਮਾਹਰਾਂ ਨੂੰ ਸੰਯੁਕਤ ਸਕੱਤਰ, ਡਾਇਰੈਕਟਰ ਅਤੇ ਉਪ ਸਕੱਤਰ ਵਜੋਂ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਅਮਲਾ ਅਤੇ ਸਿਖਲਾਈ ਵਿਭਾਗ ਨੇ ਯੂ ਪੀ ਐੱਸ ਸੀ ਨੂੰ 12 ਸਰਕਾਰੀ ਵਿਭਾਗਾਂ/ ਮੰਤਰਾਲਿਆਂ ’ਚ ‘ਲੇਟਰਲ ਐਂਟਰੀ’ ਰਾਹੀਂ ਭਰਤੀ ਕਰਨ ਦੀ ਅਪੀਲ ਕੀਤੀ ਹੈ। ਪ੍ਰਸਤਾਵਤ ਭਰਤੀ ਖੇਤੀਬਾੜੀ ਅਤੇ ਕਿਸਾਨ ਭਲਾਈ, ਸ਼ਹਿਰੀ ਹਵਾਬਾਜ਼ੀ, ਰਸਾਇਣ ਅਤੇ ਪੈਟਰੋ ਕੈਮੀਕਲ, ਰਸਾਇਣ ਅਤੇ ਖਾਦ, ਕਾਰਪੋਰੇਟ ਮਾਮਲੇ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ, ਭਾਰੀ ਉਦਯੋਗ ਤੇ ਹੋਰ ਮੰਤਰਾਲਿਆਂ ਲਈ ਕੀਤੀ ਜਾਵੇਗੀ। ਉਮੀਦਵਾਰਾਂ ਲਈ ਵਿਸਤਿ੍ਰਤ ਇਸ਼ਤਿਹਾਰ ਅਤੇ ਸੰਬੰਧਤ ਦਿਸ਼ਾ-ਨਿਰਦੇਸ਼ 20 ਮਈ ਨੂੰ ਯੂ ਪੀ ਐੱਸ ਸੀ ਦੀ ਵੈੱਬਸਾਈਟ ’ਤੇ ਪਾ ਦਿੱਤੇ ਜਾਣਗੇ। ਇੱਛੁਕ ਉਮੀਦਵਾਰ 20 ਮਈ ਤੋਂ 19 ਜੂਨ ਤੱਕ ਅਪਲਾਈ ਕਰ ਸਕਦੇ ਹਨ।

LEAVE A REPLY

Please enter your comment!
Please enter your name here