ਲਾਪਤਾ ਬੱਚੀ ਦੀ ਲਾਸ਼ ਛੱਪੜ ’ਚੋਂ ਮਿਲੀ

0
211

ਅਟਾਰੀ : ਥਾਣਾ ਘਰਿੰਡਾ ਦੇ ਪਿੰਡ ਰਾਮਪੁਰਾ ਵਿਖੇ ਘਰੋਂ ਟਿਊਸ਼ਨ ਪੜ੍ਹਨ ਗਈ ਲਾਪਤਾ ਹੋਈ ਕੁੜੀ ਦੀ ਲਾਸ਼ ਪਿੰਡ ਦੇ ਛੱਪੜ ’ਚੋਂ ਬਰਾਮਦ ਹੋਈ ਹੈ। ਮਤਰੇਈ ਮਾਂ ਨੇ ਕਥਿਤ ਤੌਰ ’ਤੇ ਹੱਤਿਆ ਕਰ ਕੇ ਲਾਸ਼ ਪਿੰਡ ਦੇ ਛੱਪੜ ’ਚ ਸੁੱਟ ਦਿੱਤੀ ਸੀ। ਡੀ ਐੱਸ ਪੀ ਅਟਾਰੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਜਦੋਂ ਔਰਤ ਨੂੰ ਹਿਰਾਸਤ ’ਚ ਲੈ ਕੇ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਜੁਰਮ ਕਬੂਲ ਕਰ ਲਿਆ। ਅਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਅਭਿਰੋਜ਼ਪ੍ਰੀਤ ਕੌਰ (7) 15 ਮਈ ਸ਼ਾਮ 4 ਵਜੇ ਘਰ ਤੋਂ ਕੁਝ ਕਦਮ ਦੂਰ ਗੁਆਂਢੀ ਦੇ ਘਰ ਟਿਊਸ਼ਨ ਪੜ੍ਹਨ ਗਈ, ਪਰ ਉੱਥੇ ਨਹੀਂ ਪਹੁੰਚੀ। ਮਤਰੇਈ ਮਾਂ ਮਨੀ ਨੇ ਤੁਰੰਤ ਕੁੜੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਉਸ ਦਾ ਕਿਧਰੇ ਵੀ ਸੁਰਾਗ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਉਸ ਨੇ ਤੁਰੰਤ ਥਾਣਾ ਘਰਿੰਡਾ ਵਿਖੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਜਦੋਂ ਮਤਰੇਈ ਮਾਂ ਕੋਲੋਂ ਸ਼ੱਕ ਦੇ ਆਧਾਰ ’ਤੇ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਜੁਰਮ ਕਬੂਲ ਕਰ ਲਿਆ।

LEAVE A REPLY

Please enter your comment!
Please enter your name here