47 C
Jalandhar
Friday, June 14, 2024
spot_img

ਮਹੀਨਾਵਾਰ ਆਨਰੇਰੀਅਮ, ਫਿਕਸ ਭੱਤਾ ਤੇ ਇਨਸੈਂਟਿਵ ਨਾ ਦੇਣ ’ਤੇ ਪਹਿਲੀ ਤੋਂ ਮੁਜ਼ਾਹਰੇ : ਅਮਰਜੀਤ

ਮੋਗਾ (ਅਮਰਜੀਤ ਬੱਬਰੀ)
ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਮੰਗਲਵਾਰ ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਆਸ਼ਾ ਫੈਸਿਲੀਟੇਟਰਜ਼ ਯੂਨੀਅਨ ਪੰਜਾਬ (ਏਟਕ) ਵੱਲੋਂ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਫਰੀਦਕੋਟ, ਪੰਜਾਬ ਜਨਰਲ ਸਕੱਤਰ ਬਲਬੀਰ ਕੌਰ ਗਿੱਲ ਲੁਧਿਆਣਾ, ਪੰਜਾਬ ਮੀਤ ਪ੍ਰਧਾਨ ਦੁਰਗੋ ਬਾਈ ਫਾਜ਼ਿਲਕਾ, ਪੰਜਾਬ ਮੀਤ ਪ੍ਰਧਾਨ ਗੁਰਮੀਤ ਕੌਰ ਲੋਪੋਕੇ ਅੰਮਿ੍ਰਤਸਰ ਦੀ ਅਗਵਾਈ ਵਿੱਚ ਆਸ਼ਾ ਵਰਕਰ ਭੈਣਾਂ ਦੇ ਬਹੁਤ ਹੀ ਭਖਦੇ ਮੁੱਦਿਆਂ ’ਤੇ ਗੱਲ ਕਰਦਿਆਂ ਅਮਰਜੀਤ ਕੌਰ ਨੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਆਖਿਆ ਕਿ ਪੰਜਾਬ ਭਰ ਵਿੱਚ ਭੈਣਾਂ ਨੇ ਸਿਹਤ ਮਹਿਕਮੇ ਵਿੱਚ ਜੱਚਾ-ਬੱਚਾ ਦੀ ਸਾਂਭ-ਸੰਭਾਲ, ਟੀਕਾਕਰਨ, ਨੈਸ਼ਨਲ ਪ੍ਰੋਗਰਾਮ ਲਾਗੂ ਕਰਨ, ਭਿਆਨਕ ਬਿਮਾਰੀਆਂ ਦਾ ਇਲਾਜ ਅਤੇ ਫਾਲੋਅਪ, ਹਾਈ ਰਿਸਕ ਗਰਭਵਤੀ ਔਰਤਾਂ ਦੀ ਸਾਂਭ-ਸੰਭਾਲ ਆਦਿ ਦੇ ਕੰਮਾਂ ਵੱਲ ਪੂਰਾ ਧਿਆਨ ਦਿੱਤਾ ਹੈ, ਪ੍ਰੰਤੂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਭੈਣਾਂ ਨੂੰ ਮਹੀਨਾਵਾਰ ਆਨਰੇਰੀਅਮ, ਫਿਕਸ ਭੱਤਾ, ਟੀ ਬੀ (ਡਾਟਸ) ਦਵਾਈ ਖੁਆਉਣ ਦਾ ਮਾਣ ਭੱਤਾ, ਨਲਬੰਦੀ, ਨਸਬੰਦੀ ਕਰਾਉਣ ਦਾ, ਮਾਨਸਿਕ ਰੋਗੀਆਂ ਲਈ ਅਤੇ ਬਜ਼ੁਰਗਾਂ ਲਈ ਸਿਹਤ ਸਾਂਭ ਲਈ ਟ੍ਰੇਨਿੰਗ ਮਾਰਚ 2023 ਵਿੱਚ ਦਿੱਤੀ ਗਈ, ਆਦਿ ਦੇ ਇਨਸੈਂਟਿਵ ਅਜੇ ਤੱਕ ਨਹੀਂ ਦਿੱਤੇ ਗਏ। ਅਧਿਾਰੀਆਂ ਨਾਲ ਇਨਸੈਂਟਿਵ ਲੈਣ ਲਈ ਮੀਟਿੰਗਾਂ ਸਮੇਂ ਪੰਜਾਬ ਸਰਕਾਰ ਵੱਲੋਂ ਬਜਟ ਨਾ ਦੇਣ ਦੀ ਬਹਾਨੇਬਾਜ਼ੀ ਕਰਕੇ ਧੋਖੇ ਵਿੱਚ ਰੱਖਿਆ ਗਿਆ ਹੈ। ਇਸ ਕਰਕੇ ਸਾਰੀਆਂ ਭੈਣਾਂ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀਆਂ ਹਨ, ਕਿਉਂਕਿ ਪਹਿਲਾਂ ਹੀ ਇਹਨਾਂ ਨੂੰ ਨਿਗੂਣਾ ਮਾਣਭੱਤਾ ਦੇ ਕੇ ਇਹਨਾਂ ਤੋਂ ਕੰਮ ਲਿਆ ਜਾ ਰਿਹਾ ਹੈ ਅਤੇ ਜੋ ਬਣਦਾ ਹੈ ਉਹ ਵੀ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜੇਕਰ ਮਈ ਮਹੀਨੇ ਦੀਆਂ ਰਿਪੋਰਟਾਂ ਨਾਲ ਸਾਰੇ ਪੈਂਡਿੰਗ ਇਨਸੈਂਟਿਵ ਖਾਤਿਆਂ ਵਿੱਚ ਨਾ ਪਾਏ ਗਏ ਤਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 1 ਜੂਨ ਤੋਂ 30 ਜੂਨ ਤੱਕ ਸਿਵਲ ਸਰਜਨ ਦਫ਼ਤਰਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਮੰਗ ਪੱਤਰ ਦਿੱਤੇ ਜਾਣਗੇ ਅਤੇ ਮੰਗਾਂ ਦੀ ਪ੍ਰਾਪਤੀ ਤੱਕ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਦੇ ਸਿੱਟਿਆਂ ਦੀ ਜ਼ਿੰਮੇਵਾਰੀ ਸਿਵਲ ਸਰਜਨਾਂ ਦੀ ਅਤੇ ਮੈਨੇਜਮੈਂਟ ਦੀ ਹੋਵੇਗੀ। ਅਮਰਜੀਤ ਕੌਰ ਨੇ ਜ਼ਿਲ੍ਹਾਵਾਰ ਪ੍ਰਦਰਸ਼ਨਾਂ ਬਾਰੇ ਦੱਸਿਆ ਕਿ 5 ਜੂਨ ਨੂੰ ਫਰੀਦਕੋਟ, 12 ਜੂਨ ਨੂੰ ਫਾਜ਼ਿਲਕਾ, 19 ਜੂਨ ਨੂੰ ਤਰਨ ਤਾਰਨ , 26 ਜੂਨ ਨੂੰ ਮੁਕਤਸਰ ਸਾਹਿਬ, 10 ਜੁਲਾਈ ਨੂੰ ਮੋਗਾ, 17 ਜੁਲਾਈ ਨੂੰ ਲੁਧਿਆਣਾ, 24 ਜੁਲਾਈ ਨੂੰ ਬਰਨਾਲਾ, 31 ਜੁਲਾਈ ਨੂੰ ਮਾਨਸਾ, 7 ਅਗਸਤ ਨੂੰ ਬਠਿੰਡਾ, 11 ਅਗਸਤ ਨੂੰ ਹੁਸ਼ਿਆਰਪੁਰ, 21 ਅਗਸਤ ਨੂੰ ਭਵਾਨੀਗੜ੍ਹ ਦੇ ਸਿਵਲ ਸਰਜਨਾਂ ਦੇ ਦਫ਼ਤਰਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਮੀਟਿੰਗ ਵਿੱਚ ਪੰਜਾਬ ਵਿੱਤ ਸਕੱਤਰ ਸੀਮਾ ਸੋਹਲ, ਜ਼ਿਲ੍ਹਾ ਪ੍ਰਧਾਨ ਮਨਜਿੰਦਰ ਕੌਰ ਤਰਨ ਤਾਰਨ, ਪੰਜਾਬ ਸਾਬਕਾ ਜਨਰਲ ਸਕੱਤਰ ਸਵਰਨਜੀਤ ਹਰਾਜ, ਜ਼ਿਲ੍ਹਾ ਵਿੱਤ ਸਕੱਤਰ ਸਵਰਨਜੀਤ ਕੌਰ ਸਰਾਏਨਾਗਾ ਮੁਕਤਸਰ ਸਾਹਿਬ, ਜ਼ਿਲ੍ਹਾ ਪ੍ਰਧਾਨ ਅਮਨਦੀਪ ਕੌਰ ਮੋਗਾ, ਨਿੰਦਰ ਕੌਰ ਕਾਦਰਵਾਲਾ, ਜ਼ਿਲ੍ਹਾ ਜਨਰਲ ਸਕੱਤਰ ਰਾਜਿੰਦਰ ਕੌਰ ਫੈਸਿਲੀਟੇਟਰਜ਼ ਲੁਧਿਆਣਾ, ਜ਼ਿਲ੍ਹਾ ਪ੍ਰਧਾਨ ਸੋਨੋ ਬੱਦੋਵਾਲ, ਫੈਡਰੇਸ਼ਨ ਇਕਾਈ ਆਗੂ ਜ਼ਿਲ੍ਹਾ ਪ੍ਰਧਾਨ ਰਾਜਵੰਤ ਕੌਰ ਵੇਰਕਾ ਅੰਮਿ੍ਰਤਸਰ, ਜ਼ਿਲ੍ਹਾ ਸੈਕਟਰੀ ਨੀਲਮ ਰਾਣੀ ਫਾਜ਼ਿਲਕਾ, ਜ਼ਿਲ੍ਹਾ ਪ੍ਰਧਾਨ ਜਸਵੀਰ ਕੌਰ ਸਿਰੀਏਵਾਲਾ ਬਠਿੰਡਾ, ਰਾਜ ਰਾਣੀ ਬਠਿੰਡਾ, ਜ਼ਿਲ੍ਹਾ ਪ੍ਰਧਾਨ ਸੰਦੀਪ ਕੌਰ ਤਪਾ ਮੰਡੀ ਬਰਨਾਲਾ, ਅਮਨਦੀਪ ਕੌਰ ਤਪਾ, ਵੀਰਪਾਲ ਕੌਰ ਹਰੀਕੇ, ਸੁਖਪਾਲ ਕੌਰ ਰਾਮਤੀਰਥ, ਸੰਤੋਸ਼ ਰਾਣੀ ਬਲਾਕ ਸੀਤੋ ਗੁਨੋ, ਜ਼ਿਲ੍ਹਾ ਸਲਾਹਕਾਰ ਸੁਖਪਾਲ ਕੌਰ ਜੈਤੋ, ਪ ਸ ਸ ਫ ਆਗੂ ਭੂਪਿੰਦਰ ਸਿੰਘ ਸੇਖੋਂ ਆਦਿ ਸਾਥੀਆਂ ਨੇ ਹਿੱਸਾ ਲਿਆ।

Related Articles

LEAVE A REPLY

Please enter your comment!
Please enter your name here

Latest Articles