30 C
Jalandhar
Wednesday, April 24, 2024
spot_img

ਚੰਨੀ ਮੂੰਹ ਨਾ ਖੁੱਲ੍ਹਵਾਉਣ : ਮਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਚੰਨੀ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਉਹ ਉਨ੍ਹਾ ਦਾ ਮੂੰਹ ਨਾ ਖੁੱਲ੍ਹਵਾਉਣ। ਸਾਰੀਆਂ ਗੱਲਾਂ ਨੂੰ ਢਕੀਆਂ ਰਹਿਣ ਦੇਣ। ਧਰਮਸ਼ਾਲਾ ਮੈਚ ਦੌਰਾਨ ਇਕ ਖਿਡਾਰੀ, ਜਿਸ ਦਾ ਉਹ ਨਾਂਅ ਨਹੀਂ ਲੈਣਗੇ, ਨੇ ਕਿਹਾ ਸੀ ਕਿ ਚੰਨੀ ਨੇ ਨੌਕਰੀ ਲਈ ਉਸ ਨੂੰ ਭਾਣਜੇ ਹਨੀ ਕੋਲ ਘੱਲਿਆ ਸੀ। ਹਨੀ ਨੇ ਨੌਕਰੀ ਲਈ ਦੋ ਕਰੋੜ ਮੰਗੇ ਸਨ। ਮਾਨ ਨੇ ਕਿਹਾ ਕਿ ਚੰਨੀ ਪਹਿਲਾਂ ਆਪਣੇ ਭਤੀਜਿਆਂ-ਭਾਣਜਿਆਂ ਨਾਲ ਗੱਲ ਕਰਨ। ਉਨ੍ਹਾਂ ਤੋਂ ਪੁੱਛ ਲੈਣ ਕਿ ਕਿਸ ਨੇ ਪੈਸੇ ਮੰਗੇ ਸਨ। ਉਸ ਦੇ ਬਾਅਦ ਕੋਈ ਹੋਰ ਗੱਲ ਕਰਨ। ਗੱਲ ਨੂੰ ਢਕੀ ਰਹਿਣ ਦੇਣ ਤਾਂ ਬਿਹਤਰ, ਨਹੀਂ ਤਾਂ ਤਿੰਨ-ਚਾਰ ਦਿਨਾਂ ਵਿਚ ਖਿਡਾਰੀ ਨੂੰ ਵੀ ਪੇਸ਼ ਕਰ ਦਿਆਂਗੇ। ਨਾਲ ਹੀ ਮਾਮਲੇ ਦੀ ਜਾਂਚ ਵੀ ਕਰਾਵਾਂਗੇ। ਮੁੱਖ ਮੰਤਰੀ ਨੇ ਉਗਲੀਆਂ ਦਾ ਇਸ਼ਾਰਾ ਕਰਦਿਆਂ ਕਿਹਾ ਕਿ 2-2 ਦਾ ਕੀ ਮਤਲਬ ਹੁੰਦਾ ਹੈ। ਜਾਂਚ ਵਿਚ ਸਭ ਸਾਫ ਹੋ ਜਾਵੇਗਾ। ਉਨ੍ਹਾ ਨੂੰ ਟੀ ਆਰ ਪੀ ਦੀ ਲੋੜ ਨਹੀਂ ਹੈ। ਉਹ ਪਹਿਲਾਂ ਕਿਉ ਨਹੀਂ ਬੋਲੇ। ਜੇ ਰਿਸ਼ਤੇਦਾਰਾਂ ’ਤੇ ਕੰਟਰੋਲ ਹੁੰਦਾ ਤਾਂ ਕਰੋੜਾਂ ਰੁਪਏ ਉਨ੍ਹਾਂ ਦੇ ਘਰੋਂ ਨਾ ਮਿਲਦੇ।
ਮਾਨ ਨੇ ਸੋਮਵਾਰ ਸੰਗਰੂਰ ਜ਼ਿਲ੍ਹੇ ਵਿਚ ਇਕ ਇਕੱਠ ਵਿਚ ਕਿਹਾ ਸੀ ਕਿ ਉਹ ਹਾਲ ਹੀ ਵਿਚ ਧਰਮਸ਼ਾਲਾ ਸਟੇਡੀਅਮ ਵਿਚ ਆਈ ਪੀ ਐੱਲ ਮੈਚ ਦੇਖਣ ਗਏ ਸਨ ਤਾਂ ਉਥੇ ਪੰਜਾਬ ਦੇ ਇਕ ਖਿਡਾਰੀ ਨੇ ਦੱਸਿਆ ਕਿ ਚੰਨੀ ਨੇ ਆਪਣੇ ਭਾਣਜੇ ਰਾਹੀਂ ਉਸ ਨੂੰ ਨੌਕਰੀ ਦੇਣ ਲਈ 2 ਕਰੋੜ ਰੁਪਏ ਮੰਗੇ ਸਨ।

Related Articles

LEAVE A REPLY

Please enter your comment!
Please enter your name here

Latest Articles