40 C
Jalandhar
Tuesday, May 28, 2024
spot_img

ਲਿੰਚਿੰਗ ਮਾਮਲੇ ’ਚ 4 ‘ਗਊ ਰੱਖਿਅਕਾਂ’ ਨੂੰ 7-7 ਸਾਲ ਕੈਦ ਦੀ ਸਜ਼ਾ

ਜੈਪੁਰ : ਰਾਜਸਥਾਨ ਦੇ ਅਲਵਰ ਦੇ ਰਕਬਰ ਖਾਨ ਨੂੰ ਕੁੱਟ ਕੇ ਮਾਰਨ ਦੇ ਮਾਮਲੇ ’ਚ ਸਥਾਨਕ ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 7-7 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਕਰੀਬ ਪੰਜ ਸਾਲ ਪਹਿਲਾਂ ਰਕਬਰ ਉਰਫ ਅਕਬਰ ਨੂੰ ‘ਗਊ ਰੱਖਿਅਕਾਂ’ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਅਦਾਲਤ ਨੇ ਪੰਜਵੇਂ ਮੁਲਜ਼ਮ ਨਵਲ ਕਿਸੋਰ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ। ਵਿਸ਼ੇਸ਼ ਸਰਕਾਰੀ ਵਕੀਲ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਕੇਸ ਦੀ ਸੁਣਵਾਈ ਕਰਦਿਆਂ ਐਡੀਸ਼ਨਲ ਜ਼ਿਲ੍ਹਾ ਜੱਜ ਨੇ ਮੁਲਜ਼ਮ ਪਰਮਜੀਤ, ਧਰਮਿੰਦਰ, ਨਰੇਸ਼ ਅਤੇ ਵਿਜੇ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ।

Related Articles

LEAVE A REPLY

Please enter your comment!
Please enter your name here

Latest Articles