ਮਮਤਾ ਨੇ ਰੇਲਵੇ ਸੁਰੱਖਿਆ ਕਮਿਸ਼ਨ ਤੋਂ ਜਾਂਚ ਕਰਾਉਣ ਦੀ ਕੀਤੀ ਮੰਗ

0
253

ਨਵੀਂ ਦਿੱਲੀ : ਓਡੀਸ਼ਾ ਰੇਲ ਹਾਦਸੇ ’ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੀ ਮੌਜੂਦਗੀ ਬਾਰੇ ਕਿਹਾ ਕਿ ਕੋਰੋਮੰਡਲ ਸਭ ਤੋਂ ਚੰਗੀ ਐੱਕਸਪ੍ਰੈੱਸ ਰੇਲ ਗੱਡੀਆਂ ’ਚੋਂ ਇੱਕ ਹੈ। ਮੈਂ ਤਿੰਨ ਵਾਰ ਰੇਲ ਮੰਤਰੀ ਰਹੀ। ਉਨ੍ਹਾ ਇਸ ਦੀ ਜਾਂਚ ਰੇਲਵੇ ਸੁਰੱਖਿਆ ਕਮਿਸ਼ਨ ਤੋਂ ਕਰਾਉਣ ਦੀ ਮੰਗ ਕੀਤੀ ਹੈ। ਮਮਤਾ ਸ਼ਨੀਵਾਰ ਹੀ ਬਾਲਾਸੋਰ ਘਟਨਾ ਸਥਾਨ ’ਤੇ ਪਹੁੰਚ ਗਈ ਸੀ। ਉਨ੍ਹਾ ਇਸ ਹਾਦਸੇ ’ਤੇ ਸਵਾਲ ਉਠਾਉਂਦੇ ਕਿਹਾ ਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਉਸ ਮੁਤਾਬਿਕ ਰੇਲ ’ਚ ਕੋਈ ਟੱਕਰ ਰੋਕੂ ਉਪਕਰਨ ਨਹੀਂ ਸੀ। ਜੇਕਰ ਡਿਵਾਇਸ ਰੇਲ ਗੱਡੀ ’ਚ ਹੁੰਦਾ ਤਾਂ ਇਹ ਹਾਦਸਾ ਨਾ ਹੁੰਦਾ। ਉਨ੍ਹਾ ਕਿਹਾ ਕਿ ਮਿ੍ਰਤਕਾਂ ਨੂੰ ਤਾਂ ਵਾਪਸ ਨਹੀਂ ਲਿਆਂਦਾ ਜਾ ਸਕਦਾ, ਪਰ ਸਾਡਾ ਕੰਮ ਬਚਾਅ ਅਭਿਆਨ ਅਤੇ ਸਥਿਤੀ ਨੂੰ ਆਮ ਕਰਨਾ ਹੈ। ਉਨ੍ਹਾ ਕਿਹਾ ਕਿ ਬੰਗਾਲ ਸਰਕਾਰ ਨੇ ਜ਼ਖ਼ਮੀਆਂ ਦੀ ਮਦਦ ਲਈ 40 ਐਂਬੂਲੈਂਸ ਭੇਜ ਦਿੱਤੀਆਂ ਸਨ, ਸ਼ਨੀਵਾਰ ਫਿਰ 70 ਐਂਬੂਲੈਂਸ ਭੇਜੀਆਂ ਗਈਆਂ, 40 ਡਾਕਟਰਾਂ ਦੀ ਟੀਮ ਜ਼ਖ਼ਮੀਆਂ ਦੇ ਇਲਾਜ ’ਚ ਮਦਦ ਕਰ ਰਹੀ ਹੈ। ਮਮਤਾ ਨੇ ਆਪਣੇ ਸੂਬੇ ਦੇ ਮਿ੍ਰਤਕਾਂ ਦੇ ਪਰਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

LEAVE A REPLY

Please enter your comment!
Please enter your name here