ਨਵੀਂ ਦਿੱਲੀ : ਓਡੀਸ਼ਾ ਰੇਲ ਹਾਦਸੇ ਨੂੰ ਲੈ ਕੇ ਮੌਜੂਦਾ ਸਮੇਂ ਦੇਸ਼ ’ਚ ਚਰਚਾ ਹੋ ਰਹੀ ਹੈ। ਇਸ ਹਾਦਸੇ ’ਚ ਲਗਭਗ 290 ਯਾਤਰੀਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਕਿਸ ਤਰ੍ਹਾਂ ਹੋਈ, ਜਦਕਿ ਦੇਸ਼ ’ਚ ਸਾਲ 2022 ’ਚ ‘ਕਵਚ’ ਨਾਂਅ ਦੀ ਨਵੀਂ ਸੁਰੱਖਿਆ ਤਕਨੀਕ ਨੂੰ ਲਾਗੂ ਕੀਤਾ ਗਿਆ। ਸੁਰੱਖਿਆ ਪ੍ਰਣਾਲੀ ‘ਕਵਚ’ ਦੀ ਖਾਸੀਅਤ ਹੈ ਕਿ ਇੱਕ ਰੇਲ ਲਾਈਨ ’ਤੇ ਦੋਵੇਂ ਪਾਸਿਓਂ ਆਉਣ ਵਾਲੀਆਂ ਰੇਲ ਗੱਡੀਆਂ ਇੱਕ ਦੂਰੀ ’ਤੇ ਆਪਣੇ ਆਪ ਰੁਕ ਜਾਣਗੀਆਂ। ਦੇਸ਼ ’ਚ ਤਿਆਰ ਰੇਲ ਟੱਕਰ ਸੁਰੱਖਿਆ ਪ੍ਰਣਾਲੀ ਕਵਚ ’ਤੇ ਓਡੀਸ਼ਾ ਰੇਲ ਹਾਦਸੇ ਤੋਂ ਬਾਅਦ ਸਵਾਲ ਉਠਣ ਲੱਗ ਪਏ ਹਨ। ਰੇਲਵੇ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਸਵਾਲਾਂ ਦੇ ਘੇਰੇ ’ਚ ਆ ਗਏ ਹਨ। ਤਿ੍ਰਣਮੂਲ ਕਾਂਗਰਸ ਦੇ ਨੇਤਾ ਅਭਿਸ਼ੇਕ ਬੈਨਰਜੀ ਅਤੇ ਐੱਨ ਸੀ ਪੀ ਨੇਤਾ ਅਜੀਤ ਪਵਾਰ ਨੇ ਅਸ਼ਵਨੀ ਵੈਸ਼ਨਵ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਇੱਕ ਵਿਅਕਤੀ ਨੇ ਟਵੀਟ ਕਰਕੇ ਲਿਖਿਆਜਦ ਇੰਜਣ ’ਚ ਰੇਲ ਮੰਤਰੀ ਸਵਾਰ ਰਹਿੰਦਾ ਹੈ ਤਾਂ ਦੋ ਰੇਲ ਗੱਡੀਆਂ ਇੱਕ-ਦੂਜੇ ਤੋਂ 380 ਮੀਟਰ ਦੂਰ ਹੀ ਰੁਕ ਜਾਂਦੀਆਂ ਹਨ। ਵੀਡੀਓ ਬਣਾ ਕੇ ਵਾਹ-ਵਾਹ ਲੁੱਟਣਾ ਤਾਂ ਠੀਕ ਹੈ, ਪਰ ਘਟਨਾ ਕੀ ਜਵਾਬਦੇਹੀ ਲੈਣ ਸਮੇਂ ਕਿਸ ਨੂੰ ਬਲੀ ਦਾ ਬੱਕਰਾ ਬਣਾਇਆ ਜਾਵੇਗਾ। ਇੱਕ ਯੂਜ਼ਰ ਨੇ ਲਿਖਿਆ ਕਿ ਰੇਲ ਮੰਤਰੀ ਅਸ਼ਵਨੀ ਦਾ ‘ਕਵਚ’ ਸਿਸਟਮ ਵੀ ਜੁਮਲਾ ਨਿਕਲੀਆ।


