ਨਵੀਂ ਦਿੱਲੀ : ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਬਿ੍ਰਜ ਭੂਸ਼ਣ ਖਿਲਾਫ਼ ਇੱਕ ਓਲੰਪਿਕ, ਇੱਕ ਰਾਸ਼ਟਰਮੰਡਲ ਸੋਨ ਤਮਗਾ ਜੇਤੂ, ਇੱਕ ਅੰਤਰਰਾਸ਼ਟਰੀ ਰੈਫਰੀ ਅਤੇ ਇੱਕ ਸਟੇਟ ਪੱਧਰੀ ਕੋਚ ਨੇ ਗਵਾਹੀ ਦਿੰਦੇ ਹੋਏ ਮਹਿਲਾ ਭਲਵਾਨਾਂ ਦੇ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ। ਬਿ੍ਰਜ ਭੂਸ਼ਣ ਖਿਲਾਫ਼ ਗਵਾਹੀ ਦੇਣ ਵਾਲਿਆਂ ’ਚ ਚਾਰ ਲੋਕ ਉਨ੍ਹਾਂ 125 ਗਵਾਹਾਂ ’ਚੋਂ ਹਨ, ਜਿਨ੍ਹਾਂ ਦੇ ਬਿਆਨ ਦਿੱਲੀ ਪੁਲਸ ਨੇ ਦਰਜ ਕੀਤੇ ਹਨ। ਪੀੜਤਾਂ ’ਚੋਂ ਇੱਕ ਨੇ ਆਪਣੇ ਕੋਚ ਨੂੰ ਬਿ੍ਰਜ ਭੂਸ਼ਣ ਬਾਰੇ ਘਟਨਾ ਤੋਂ 6 ਦਿਨ ਬਾਅਦ ਫੋਨ ਕਰਕੇ ਜਾਣਕਾਰੀ ਦੇ ਦਿੱਤੀ ਸੀ। ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਨੇ ਮਹਿਲਾ ਪੁਲਸ ਮੁਲਾਜ਼ਮਾਂ ਸਮੇਤ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ, ਜਿਸ ਨੇ ਡਬਲਯੂ ਐੱਫ ਆਈ ਤੋਂ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਮੰਗੀ, ਜੋ ਉਸ ਟੂਰਨਾਮੈਂਟ ’ਚ ਮੌਜੂਦ ਸਨ। ਬਿ੍ਰਜ ਭੂਸ਼ਣ ਖਿਲਾਫ਼ ਦੋਸ਼ਾਂ ਦੀ ਪੁਸ਼ਟੀ ਕਰਨ ਵਾਲੇ ਚਾਰ ਗਵਾਹਾਂ ਬਾਰੇ ਪੁੱਛੇ ਜਾਣ ’ਤੇ ਦਿੱਲੀ ਪੁਲਸ ਦੇ ਬੁਲਾਰੇ ਨਲਵਾ ਨੇ ਕਿਹਾਅਸੀਂ ਇਸ ਮਾਮਲੇ ਦੀ ਜਾਂਚ ਜਾਂ ਸਬੂਤਾਂ ’ਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਜਾਂਚ ਹਾਲੇ ਵੀ ਚੱਲ ਰਹੀ ਹੈ। ਉਨ੍ਹਾ ਕਿਹਾ ਕਿ ਐੱਸ ਆਈ ਟੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਦਾਲਤ ਨੂੰ ਇੱਕ ਰਿਪੋਰਟ ਸੌਂਪੀ ਜਾਵੇਗੀ।