36.6 C
Jalandhar
Wednesday, April 24, 2024
spot_img

ਅਜੈ ਬੰਗਾ ਨੇ ਵਿਸ਼ਵ ਬੈਂਕ ਦੇ ਮੁਖੀ ਦਾ ਸੰਭਾਲਿਆ ਅਹੁਦਾ

ਵਾਸ਼ਿੰਗਟਨ : ਭਾਰਤੀ ਅਮਰੀਕੀ ਅਜੈ ਬੰਗਾ ਨੇ ਸ਼ਨੀਵਾਰ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੇ ਨਾਲ ਉਹ ਦੋ ਕੌਮਾਂਤਰੀ ਵਿੱਤੀ ਸੰਸਥਾਵਾਂ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ ਐੱਮ ਐੱਫ) ਦੇ ਮੁਖੀ ਬਣਨ ਵਾਲੇ ਪਹਿਲੇ ਸਿੱਖ ਤੇ ਗੈਰ-ਗੋਰੇ ਹਨ। 3 ਮਈ ਨੂੰ ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਨੇ ਬੰਗਾ ਨੂੰ ਵਿਸ਼ਵ ਬੈਂਕ ਦਾ 14ਵਾਂ ਪ੍ਰਧਾਨ ਚੁਣਿਆ ਸੀ। ਉਨ੍ਹਾ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ। ਆਈ ਐੱਮ ਐੱਫ ਦੀ ਮੈਨੇਜਿੰਗ ਡਾਇਰੈਕਟਰ ਕਿ੍ਰਸਟਾਲੀਨਾ ਜਾਰਜੀਵਾ ਨੇ ਟਵੀਟ ਕੀਤਾ, ‘ਮੈਂ ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਆਪਣੀ ਨਵੀਂ ਭੂਮਿਕਾ ਸੰਭਾਲਣ ’ਤੇ ਸ਼ੁਭਕਾਮਨਾਵਾਂ ਦਿੰਦੀ ਹਾਂ।’

Related Articles

LEAVE A REPLY

Please enter your comment!
Please enter your name here

Latest Articles