ਇਮਰਾਨ ਖਿਲਾਫ ਫੌਜੀ ਅਦਾਲਤ ’ਚ ਮੁਕੱਦਮਾ ਚੱਲ ਸਕਦੈ

0
302

ਇਸਲਾਮਾਬਾਦ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਵਰਕਰਾਂ ਵੱਲੋਂ 9 ਮਈ ਨੂੰ ਮੁਲਕ ਦੇ ਫੌਜੀ ਟਿਕਾਣਿਆਂ ਤੇ ਹੋਰਨਾਂ ਸਰਕਾਰੀ ਇਮਾਰਤਾਂ ’ਤੇ ਕੀਤੇ ਹਮਲੇ ’ਚ ਕਥਿਤ ਸ਼ਮੂਲੀਅਤ ਦੀ ਸੂਰਤ ’ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਫੌਜੀ ਅਦਾਲਤ ’ਚ ਮੁਕੱਦਮਾ ਚਲਾਉਣ ਦੀ ਪੂਰੀ ਸੰਭਾਵਨਾ ਹੈ। ‘ਦਿ ਐੱਕਸਪ੍ਰੈੱਸ ਟਿ੍ਰਬਿਊਨ’ ਅਖਬਾਰ ਨੇ ਆਸਿਫ ਦੇ ਹਵਾਲੇ ਨਾਲ ਕਿਹਾਜੇਕਰ ਅਗਲੇ ਦਿਨਾਂ ’ਚ ਖਾਨ ਦੀ ਸ਼ਮੂਲੀਅਤ ਸੰਬੰਧੀ ਕੋਈ ਸਬੂਤ ਸਾਹਮਣੇ ਆਉਂਦਾ ਹੈ ਤਾਂ ਉਨ੍ਹਾ ਖਿਲਾਫ ਫੌਜੀ ਅਦਾਲਤ ’ਚ ਮੁਕੱਦਮਾ ਚਲਾਇਆ ਜਾਵੇਗਾ। ਉਂਜ ਆਸਿਫ ਨੇ ਪੁਸ਼ਟੀ ਕੀਤੀ ਕਿ 9 ਮਈ ਦੇ ਹਮਲਿਆਂ ਨੂੰ ਲੈ ਕੇ ਖਾਨ ਖਿਲਾਫ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ।
ਇਸੇ ਦੌਰਾਨ ਖਾਨ ਦੀ ਬੇਗਮ ਬੁਸ਼ਰਾ ਬੀਬੀ ਅਲ-ਕਾਦਿਰ ਟਰੱਸਟ ਕੇਸ ’ਚ ਐਤਵਾਰ ਕੌਮੀ ਇਹਤਸਾਬ ਬਿਊਰੋ ਅੱਗੇ ਪੇਸ਼ ਹੋਈ।

LEAVE A REPLY

Please enter your comment!
Please enter your name here