ਪ੍ਰਧਾਨ ਮੰਤਰੀ ਨੂੰ ਝੰਡੀਆਂ ਦਿਖਾਉਣ ਦਾ ਚਾਅ, ਸਲਾਮਤੀ ਦੀ ਚਿੰਤਾ ਨਹੀਂ : ਖੜਗੇ

0
187

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੇਲ ਗੱਡੀਆਂ ਨੂੰ ਝੰਡੀਆਂ ਦਿਖਾਉਣ ਦਾ ਚਾਅ ਹੈ, ਪਰ ਰੇਲਵੇ ਮੁਸਾਫਰਾਂ ਦੀ ਸੁਰੱਖਿਆ ਦੀ ਚਿੰਤਾ ਨਹੀਂ। ਉਨ੍ਹਾ ਕਿਹਾ ਕਿ ਓਡੀਸ਼ਾ ਰੇਲ ਹਾਦਸੇ ਲਈ ਉਪਰੋਂ ਲੈ ਕੇ ਹੇਠਾਂ ਤੱਕ ਜ਼ਿੰਮੇਵਾਰ ਲੋਕਾਂ ਦਾ ਪਤਾ ਲਾਇਆ ਜਾਵੇ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਪ੍ਰਾਪੇਗੰਡਾ ਬਹੁਤ ਕਰਦੀ ਹੈ, ਪਰ ਰੇਲਵੇ ਸੁਰੱਖਿਆ ਵੱਲ ਉਸ ਦਾ ਧਿਆਨ ਨਹੀਂ। ਰੇਲਵੇ ਵਿਚ ਲੱਖਾਂ ਅਸਾਮੀਆਂ ਖਾਲੀ ਹਨ। ਉਤਲੇ ਪੱਧਰ ’ਤੇ ਵੀ ਅਸਾਮੀਆਂ ਖਾਲੀ ਹਨ, ਜਿਹੜੀਆਂ ਪ੍ਰਧਾਨ ਮੰਤਰੀ ਦੇ ਦਫਤਰ ਨੇ ਭਰਨੀਆਂ ਹੁੰਦੀਆਂ ਹਨ।
ਉਨ੍ਹਾ ਪੁੱਛਿਆ ਕਿ 9 ਸਾਲਾਂ ਵਿਚ ਇਹ ਅਸਾਮੀਆਂ ਭਰੀਆਂ ਕਿਉ ਨਹੀਂ ਗਈਆਂ। ਰੇਲਵੇ ਬੋਰਡ ਨੇ ਖੁਦ ਮੰਨਿਆ ਕਿ ਡਰਾਈਵਰਾਂ ਦੀ ਕਮੀ ਕਾਰਨ ਮੌਜੂਦਾ ਡਰਾਈਵਰਾਂ ਨੂੰ ਲੰਮੀਆਂ ਡਿਊਟੀਆਂ ਦੇਣੀਆਂ ਪੈ ਰਹੀਆਂ ਹਨ, ਜਿਸ ਕਾਰਨ ਹਾਦਸੇ ਵਧ ਰਹੇ ਹਨ। ਖੜਗੇ ਨੇ ਕਿਹਾ ਕਿ ਮੈਸੂਰ ਰੇਲ ਹਾਦਸੇ ਤੋਂ ਬਾਅਦ ਦੱਖਣ-ਪੱਛਮੀ ਰੇਲਵੇ ਜ਼ੋਨ ਦੇ ਪਿ੍ਰੰਸੀਪਲ ਚੀਫ ਅਪਰੇਟਿੰਗ ਮੈਨੇਜਰ ਨੇ 8 ਫਰਵਰੀ 2023 ਨੂੰ ਸਿਗਨਲਿੰਗ ਸਿਸਟਮ ਨੂੰ ਰਿਪੇਅਰ ਕਰਨ ਲਈ ਕਿਹਾ ਸੀ, ਪਰ ਉਹ ਹੁਣ ਤੱਕ ਕੀਤਾ ਕਿਉ ਨਹੀਂ ਗਿਆ।

LEAVE A REPLY

Please enter your comment!
Please enter your name here