ਸ਼੍ਰੋਮਣੀ ਕਮੇਟੀ ਨੂੰ ਇੱਕ ਪਰਵਾਰ ਤੋਂ ਮੁਕਤ ਕਰਾਉਣਾ ਹੀ ਇੱਕੋ-ਇੱਕ ਉਦੇਸ਼ : ਜਗੀਰ ਕੌਰ

0
175

ਲੁਧਿਆਣਾ : ਸ਼੍ਰੋਮਣੀ ਅਕਾਲੀ ਪੰਥ ਬੋਰਡ ਦਾ ਗਠਨ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਤਵਾਰ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾ ਨੂੰ ਮਨਾਉਣ ਲਈ ਘਰ ਵੀ ਆਉਣ ਤਾਂ ਵੀ ਉਹ ਉਨ੍ਹਾ ਦੀ ਪਾਰਟੀ ਵਿਚ ਵਾਪਸ ਨਹੀਂ ਜਾਣਗੇ। ਉਨ੍ਹਾ ਦਾ ਇੱਕੋ-ਇਕ ਉਦੇਸ਼ ਸ਼੍ਰੋਮਣੀ ਕਮੇਟੀ ਨੂੰ ਇਕ ਪਾਰਟੀ ਤੇ ਇਕ ਪਰਵਾਰ ਤੋਂ ਮੁਕਤ ਕਰਾਉਣਾ ਹੈ। ਇਥੇ ਇਕ ਸ਼ਰਧਾਂਜਲੀ ਸਭਾ ਵਿਚ ਆਈ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਜਦੋਂ ਕਈ ਸੁਝਾਅ ਦੇਣ ਜਾਂਦਾ ਹੈ ਤਾਂ ਉਹ ਉਸ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੰਦੇ ਹਨ। ਉਨ੍ਹਾ ਕਿਹਾ ਕਿ ਅੱਜ ਸਿੱਖਾਂ ਦੀ ਸੁਣਵਾਈ ਇਸ ਕਰਕੇ ਨਹੀਂ ਹੋ ਰਹੀ, ਕਿਉਕਿ ਅਸੀਂ ਸਿਆਸਤ ਨੂੰ ਸਭ ਤੋਂ ਉੱਪਰ ਤੇ ਧਰਮ ਨੂੰ ਸਭ ਤੋਂ ਹੇਠਾਂ ਰੱਖਿਆ ਹੈ। ਉਨ੍ਹਾ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ’ਚ ਹਰ ਪਾਰਟੀ ਤੇ ਸੰਗਠਨ ਤੋਂ ਨਾਂਅ ਲਏ ਜਾਣਗੇ ਤੇ ਚੰਗੇ ਚਰਿਤਰ ਵਾਲੇ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ।
ਉਨ੍ਹਾ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਬਾਰੇ ਲੋਕ ਅਕਸਰ ਸਵਾਲ ਕਰਦੇ ਹਨ ਕਿ ਪ੍ਰਧਾਨ ਲਿਫਾਫੇ ਵਿੱਚੋਂ ਨਿਕਲਦੇ ਹਨ, ਇਸ ਕਾਰਨ ਪਾਰਟੀ ਦੀ ਬਦਨਾਮੀ ਹੁੰਦੀ ਹੈ। ਅਕਾਲ ਤਖਤ ਦੀ ਸਿੱਖ ਭਾਈਚਾਰੇ ਵਿਚ ਮਾਨਤਾ ਨੂੰ ਲੈ ਕੇ ਵੀ ਸਵਾਲ ਉਠਦੇ ਹਨ। ਜਦੋਂ ਸ਼੍ਰੋਮਣੀ ਕਮੇਟੀ ਤੇ ਪਾਰਟੀ ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਨਹੀਂ ਮੰਨਣਗੀਆਂ ਤਾਂ ਲੋਕ ਕਿਵੇਂ ਮੰਨਣਗੇ। ਇਹੀ ਕਾਰਨ ਹੈ ਕਿ ਹੁਣ ਜਥੇਦਾਰ ਵੀ ਸਿੱਖਾਂ ਨੂੰ ਅਪੀਲ ਕਰ ਰਹੇ ਹਨ ਕਿ ਲੰਮੇ ਸਮੇਂ ਤੋਂ ਚਲੇ ਆ ਰਹੇ ਰਾਜ ਨੂੰ ਬਦਲਣ ਦੀ ਲੋੜ ਹੈ।

LEAVE A REPLY

Please enter your comment!
Please enter your name here