ਨਿਊ ਯਾਰਕ : ਕਰਨਾਟਕ ਚੋਣਾਂ ’ਚ ਸ਼ਾਨਦਾਰ ਜਿੱਤ ਤੋਂ ਬਾਗੋ-ਬਾਗ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਤਿਲੰਗਾਨਾ ਅਤੇ ਹੋਰ ਰਾਜਾਂ ਦੀਆਂ ਅਸੈਂਬਲੀ ਚੋਣਾਂ ’ਚ ਵੀ ਭਾਜਪਾ ਨੂੰ ਹਰਾਏਗੀ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨਹੀਂ, ਬਲਕਿ ਭਾਰਤ ਦੇ ਲੋਕ ਭਾਜਪਾ ਦੀ ਇਸ ਨਫਰਤ ਭਰੀ ਵਿਚਾਰਧਾਰਾ ਨੂੰ ਹਰਾਉਣਗੇ। ਰਾਹੁਲ ਵਾਸ਼ਿੰਗਟਨ ਅਤੇ ਸਾਨ ਫਰਾਂਸਿਸਕੋ ਦਾ ਦੌਰਾ ਕਰਨ ਤੋਂ ਬਾਅਦ ਨਿਊ ਯਾਰਕ ਪਹੁੰਚੇ ਅਤੇ ਐਤਵਾਰ ਉਨ੍ਹਾ ਮੈਨਹਟਨ ਦੇ ਜੈਵਿਟਸ ਸੈਂਟਰ ਵਿਚ ਰੈਲੀ ਨੂੰ ਸੰਬੋਧਨ ਕਰਨਾ ਸੀ। ਰਾਹੁਲ ਨੇ ਸ਼ਨੀਵਾਰ ਇੰਡੀਅਨ ਓਵਰਸੀਜ਼ ਕਾਂਗਰਸ ਯੂ ਐੱਸ ਏ ਵੱਲੋਂ ਦਿੱਤੀ ਰਾਤ ਦੀ ਦਾਅਵਤ ਮੌਕੇ ਕਿਹਾਅਸੀਂ ਕਰਨਾਟਕ ’ਚ ਦਿਖਾਇਆ ਹੈ ਕਿ ਅਸੀਂ ਭਾਜਪਾ ਨੂੰ ਖਤਮ ਕਰ ਸਕਦੇ ਹਾਂ…ਅਸੀਂ ਉਨ੍ਹਾਂ ਨੂੰ ਹਰਾਇਆ ਨਹੀਂ, ਅਸੀਂ ਉਨ੍ਹਾਂ ਨੂੰ ਖਤਮ ਕੀਤਾ। ਅਸੀਂ ਕਰਨਾਟਕ ’ਚ ਉਨ੍ਹਾਂ ਨੂੰ ਤੋੜ ਦਿੱਤਾ।





