ਕੋਹਲਾਪੁਰ ’ਚ ਤਣਾਅ

0
190

ਮੁੰਬਈ : ਮਹਾਰਾਸ਼ਟਰ ਦੇ ਕੋਹਲਾਪੁਰ ’ਚ ਕੁਝ ਸਥਾਨਕ ਵਸਨੀਕਾਂ ਵੱਲੋਂ ਔਰੰਗਜ਼ੇਬ ਦੇ ਹੱਕ ਵਿੱਚ ਇਤਰਾਜ਼ਯੋਗ ਆਡੀਓ ਸੁਨੇਹਾ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੇ ਵਿਰੋਧ ’ਚ ਇਕੱਠੀ ਹੋਈ ਭੀੜ ਨੂੰ ਖਿੰਡਾਉਣ ਲਈ ਪੁਲਸ ਨੇ ਬੁੱਧਵਾਰ ਸਖਤ ਐਕਸ਼ਨ ਲਿਆ, ਜਿਸ ਨਾਲ ਇਲਾਕੇ ’ਚ ਤਣਾਅ ਪੈਦਾ ਹੋ ਗਿਆ। ਦੱਖਣਪੰਥੀ ਜਥੇਬੰਦੀ ਨੇ ਔਰੰਗਜ਼ੇਬ ਬਾਰੇ ਇਤਰਾਜ਼ਯੋਗ ਸੰਵਾਦ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਬੀਤੇ ਦਿਨ ਪ੍ਰਦਰਸ਼ਨ ਕੀਤਾ ਸੀ। ਪੁਲਸ ਨੇ ਉਨ੍ਹਾਂ ਨੂੰ ਸਮਝਾ ਕੇ ਸ਼ਾਂਤ ਕਰ ਦਿੱਤਾ ਸੀ। ਪੁਲਸ ਅਨਸਾਰ ਕੁਝ ਜਥੇਬੰਦੀਆਂ ਨੇ ਬੁੱਧਵਾਰ ਮੁੜ ਪ੍ਰਦਰਸ਼ਨ ਕੀਤਾ ਤੇ ਕੋਹਲਾਪੁਰ ਬੰਦ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਕੁਝ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਭੀੜ ਨੂੰ ਕਾਬੂ ਕਰਨ ਲਈ ਪੁਲਸ ਨੂੰ ਸਖਤੀ ਵਰਤਣੀ ਪਈ।

LEAVE A REPLY

Please enter your comment!
Please enter your name here