ਡਾ. ਨਵਸ਼ਰਨ ਤੇ ਹੋਰਨਾਂ ਨੂੰ ਤੰਗ ਕਰਨ ਵਿਰੁੱਧ 50 ਸੰਸਥਾਵਾਂ ਅੱੱਜ ਰਾਜਪਾਲ ਨੂੰ ਮੰਗ ਪੱਤਰ ਦੇਣਗੀਆਂ

0
311

ਜਲੰਧਰ : ਡਾ. ਨਵਸ਼ਰਨ ਅਤੇ ਹੋਰ ਔਰਤਾਂ ਨੂੰ ਈ.ਡੀ. ਵੱਲੋਂ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਝੂਠੇ ਕੇਸਾਂ ਵਿੱਚ ਫਸਾਉਣ ਲਈ ਕੇਂਦਰੀ ਹਕੂਮਤ ਵੱਲੋਂ ਪਾਪੜ ਵੇਲ ਕੇ ਜ਼ਮੀਨ ਤਿਆਰ ਕਰਨ ਦੀਆਂ ਕੋਝੀਆਂ ਚਾਲਾਂ ਚੱਲਣਾ ਬੰਦ ਕਰਨ, ਈ.ਡੀ. ਦੀ ਦੁਰਵਰਤੋ ਬੰਦ ਕਰਨ, ਪਹਿਲਵਾਨ ਖਿਡਾਰਨਾਂ ਨੂੰ ਵੰਨ-ਸੁਵੰਨੇ ਛੜਯੰਤਰ ਰਚ ਕੇ ਇਨਸਾਫ ਨਾ ਦੇਣ, ਮੁਜਰਮ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ ਬਚਾਉਣ ਲਈ ਹਕੂਮਤੀ ਛਤਰੀ ਦਾ ਓਟ ਆਸਰਾ ਦੇਣ ਖਿਲਾਫ ਵਿਰੋਧ ਦਰਜ ਕਰਾਉਣ ਲਈ 9 ਜੂਨ ਨੂੰ ਪੰਜਾਬ ਦੀਆਂ 50 ਦੇ ਕਰੀਬ ਸੰਸਥਾਵਾਂ ਰਾਜਪਾਲ ਨੂੰ ਮਿਲ ਕੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦੇਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਾ ਰਹੀਆਂ ਹਨ।
ਇਹਨਾਂ ਸੰਸਥਾਵਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਡਾ. ਨਵਸ਼ਰਨ ਤੋਂ ਨਾਪਾਕ ਇਰਾਦੇ ਰੱਖਦੇ ਹੱਥ ਪਾਸੇ ਨਾ ਕੀਤੇ ਤਾਂ ਜ਼ਬਰਦਸਤ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਜਮਹੂਰੀ ਅਧਿਕਾਰ ਸਭਾ ਪੰਜਾਬ, ਦੇਸ਼ ਭਗਤ ਯਾਦਗਾਰ ਕਮੇਟੀ, ਪਲਸ ਮੰਚ, ਕ੍ਰਾਂਤੀਕਾਰੀ ਸੱਭਿਆਚਾਰ ਕੇਂਦਰ, ਤਰਕਸ਼ੀਲ ਸੁਸਾਇਟੀ ਪੰਜਾਬ, ਬੀ ਕੇ ਯੂ (ਏਕਤਾ-ਉਗਰਾਹਾਂ), ਬੀ ਕੇ ਯੂ ਡਕੌਂਦਾ, ਪੇਂਡੂ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ ਪੰਜਾਬ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1406,22) ਪੰਜਾਬ ਸਟੂਡੈਂਟਸ ਯੂਨੀਅਨ, ਕੁਲ ਹਿੰਦ ਮਜ਼ਦੂਰ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ (ਦਿਗਵਿਜੇ), ਡੀ ਟੀ ਐੱਫ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਨੌਜਵਾਨ ਭਾਰਤ ਸਭਾ (ਪਾਵੇਲ ਕੁੱਸਾ), ਪੰਜਾਬ ਸਟੂਡੈਂਟਸ ਯੂਨੀਅਨ, ਪੈਰਾ ਮੈਡੀਕਲ ਵਰਕਰਜ਼ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਹਰਜਿੰਦਰ ਸਿੰਘ), ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਬੀ ਕੇ ਯੂ ਡਕੌਂਦਾ (ਬੂਟਾ ਬੁਰਜਗਿੱਲ), ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ, ਬੀ ਕੇ ਯੂ ਕ੍ਰਾਂਤੀਕਾਰੀ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਐੱਸ ਐੱਫ ਐੱਸ, ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ) ਸੰਸਥਾਵਾਂ ਵਿਚ ਸ਼ਾਮਲ ਹਨ।

LEAVE A REPLY

Please enter your comment!
Please enter your name here