ਸਾਂਬਾ ਦੇ ਰਾਮਗੜ੍ਹ ਇਲਾਕੇ ’ਚ ਗੋਲੀਬਾਰੀ, ਪੰਜਾਬ ਵਾਸੀ ਸਣੇ 3 ਜ਼ਖਮੀ, 2 ਹਿਰਾਸਤ ’ਚ

0
196

ਸਾਂਬਾ : ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਖੇਤਰ ’ਚ ਸੋਮਵਾਰ ਤੜਕੇ ਦੋ ਗਰੁੱਪਾਂ ਵਿਚਾਲੇ ਝਗੜੇ ਮਗਰੋਂ ਗੋਲੀਬਾਰੀ ਦੀ ਘਟਨਾ ’ਚ ਪੰਜਾਬ ਦੇ ਇੱਕ ਵਸਨੀਕ ਸਮੇਤ ਤਿੰਨ ਜਣੇ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਰਾਮਗੜ੍ਹ ’ਚ ਰੰਗੂਰ ਬੱਸ ਸਟੈਂਡ ਕੋਲ ਤੜਕੇ ਲੱਗਭੱਗ ਚਾਰ ਵਜੇ ਫਾਇਰਿੰਗ ਦੀ ਘਟਨਾ ਦੇ ਮਾਮਲੇ ’ਚ ਪੰਜਾਬ ਦੇ ਦੋ ਵਸਨੀਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਮੁੱਢਲੀ ਜਾਂਚ ਦੇ ਹਵਾਲੇ ਨਾਲ ਕਿਹਾ ਕਿ ਚੰਡੀਗੜ੍ਹ ਨੰਬਰ ਵਾਲੀ ਇੱਕ ਗੱਡੀ ’ਚ ਸਵਾਰ ਪੰਜਾਬ ਦੇ ਤਿੰਨ ਜਣੇ ਰੰਗੂਰ ਪਹੁੰਚੇ ਅਤੇ ਉਨ੍ਹਾਂ ਨੇ ਕੁੱਝ ਸਥਾਨਕ ਲੋਕਾਂ ’ਤੇ ਕਥਿਤ ਤੌਰ ’ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਘਟਨਾ ਦੀ ਵਜ੍ਹਾ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ। ਅਧਿਕਾਰੀਆਂ ਮੁਤਾਬਕ ਗੋਲੀ ਲੱਗਣ ਕਾਰਨ ਸਥਾਨਕ ਨਾਗਰਿਕ ਸੁਨੀਲ ਕੁਮਾਰ (25), ਐੱਸ ਕੁਮਾਰ (23) ਅਤੇ ਅੰਮਿ੍ਰਤਸਰ ਵਾਸੀ ਸੰਨੀ ਕੁਮਾਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਮਾਮਲੇ ’ਚ ਤਰਨ ਤਾਰਨ ਵਾਸੀ ਸਤਿੰਦਰਪਾਲ ਸਿੰਘ ਅਤੇ ਜਗਪ੍ਰੀਤ ਸਿੰਘ ਨੂੰ ਹਿਰਾਸਤ ’ਚ ਲਿਆ ਗਿਆ ਹੈ।

LEAVE A REPLY

Please enter your comment!
Please enter your name here