ਨਵੀਂ ਦਿੱਲੀ : ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 4 ਜੁਲਾਈ ਨੂੰ ਕਰਾਉਣ ਦੀ ਯੋਜਨਾ ਬਣਾਈ ਹੈ ਤੇ ਇਸ ਲਈ ਜੰਮੂ-ਕਸ਼ਮੀਰ ਦੇ ਸਾਬਕਾ ਚੀਫ ਜਸਟਿਸ ਮਹੇਸ਼ ਮਿੱਤਲ ਕੁਮਾਰ ਨੂੰ ਰਿਟਰਨਿੰਗ ਅਫਸਰ ਬਣਾਇਆ ਹੈ। ਚੋਣਾਂ ਫੈਡਰੇਸ਼ਨ ਦੀ ਸਪੈਸ਼ਲ ਜਨਰਲ ਮੀਟਿੰਗ ’ਚ ਹੋਣਗੀਆਂ। ਸੂਤਰਾਂ ਨੇ ਕਿਹਾ ਕਿ ਜਸਟਿਸ ਮਿੱਤਲ ਹੀ ਜਨਰਲ ਮੀਟਿੰਗ ਸੱਦਣ ਦਾ ਅੰਤਮ ਫੈਸਲਾ ਕਰਨਗੇ ਤੇ ਉਹ ਚੋਣਾਂ ਕੁਝ ਦਿਨ ਅੱਗੇ ਵੀ ਪਾ ਸਕਦੇ ਹਨ।


