ਅੰਮਿ੍ਰਤਸਰ : ਸੋਮਵਾਰ ਸਵੇਰੇ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲ ਪੁਰਾਣੀ ਚੂੰਗੀ ਨੇੜੇ ਫਾਇਨੈਂਸ ਫਰਮ ਦੇ ਕਰਿੰਦੇ ਸ਼ਰਨਜੀਤ ਸਿੰਘ ਤੋਂ ਕਰੀਬ 10 ਲੱਖ ਰੁਪਏ ਲੁੱਟ ਲਏ ਗਏ, ਜਦੋਂ ਉਹ ਕਬੀਰ ਪਾਰਕ ਵੱਲ ਜਾ ਰਿਹਾ ਸੀ। ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਤੇ ਤੇਜ਼ਧਾਰ ਹਰਿਆਰਾਂ ਨਾਲ ਹਮਲਾ ਕਰ ਦਿੱਤਾ।
ਜਦੋਂ ਉਸ ਨੇ ਬੈਗ ਨਹੀਂ ਛੱਡਿਆ ਤਾਂ ਪਿਸਤੌਲ ਕੱਢ ਲਿਆ। ਇਸ ਤੋਂ ਬਾਅਦ ਉਸ ਦੇ ਨਰਮ ਪੈਣ ’ਤੇ ਲੁਟੇਰੇ ਖੋਹ ਕਰਕੇ ਫਰਾਰ ਹੋ ਗਏ। ਸ਼ਰਨਜੀਤ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ।




