ਦੋ ਮੁੰਡੇ ਨਹਿਰ ’ਚ ਡੁੱਬੇ

0
211

ਤਲਵਾੜਾ : ਥਾਣਾ ਹਾਜੀਪੁਰ ਅਧੀਨ ਪੈਂਦੇ ਪਿੰਡ ਸਹੋੜਾ ਕੰਢੀ ਨੇੜੇ ਨਹਿਰ ’ਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਨਿਖਲ ਠਾਕੁਰ ਪੁੱਤਰ ਗੁਰਜੀਤ ਰਾਜ ਅਤੇ ਅਭੀ ਪੁੱਤਰ ਦੇਸ ਰਾਜ ਵਾਸੀਆਨ ਸਹੋੜਾ ਕੰਢੀ ਵਜੋਂ ਹੋਈ ਹੈ। ਡੀ ਐੱਸ ਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 17-18 ਸਾਲ ਦੇ ਇਹ ਦੋਵੇਂ ਨੌਜਵਾਨ ਗੁਆਂਢੀ ਸਨ। ਸੋਮਵਾਰ ਪਿੰਡ ਵਿਚੋਂ ਲੰਘਦੀ ਕੰਢੀ ਨਹਿਰ ਵਿਚ ਨਹਾਉਣ ਗਏ ਸਨ।

LEAVE A REPLY

Please enter your comment!
Please enter your name here