ਬੇਂਗਲੁਰੂ : ਇੱਥੇ ਧੀ ਮਾਂ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਟਰਾਲੀ ਬੈਗ ’ਚ ਰੱਖ ਕੇ ਥਾਣੇ ਲੈ ਆਈ। ਪੁਲਸ ਮੁਤਾਬਕ ਮੁਲਜ਼ਮ ਸੇਨਾਲੀ ਸੇਨ (39) ਇੱਥੋਂ ਦੇ ਐੱਨ ਐੱਸ ਆਰ ਗ੍ਰੀਨ ਅਪਾਰਟਮੈਂਟਸ ਦੀ ਰਹਿਣ ਵਾਲੀ ਹੈ। ਉਹ ਪੱਛਮੀ ਬੰਗਾਲ ਦੀ ਹੈ ਤੇ ਛੇ ਸਾਲਾਂ ਤੋਂ ਫਲੈਟ ’ਚ ਰਹਿ ਰਹੀ ਸੀ। ਮਿ੍ਰਤਕਾ ਦੀ ਪਛਾਣ 70 ਸਾਲਾ ਬੀਵਾ ਪਾਲ ਵਜੋਂ ਹੋਈ ਹੈ। ਸੇਨਾਲੀ ਅਪਾਰਟਮੈਂਟ ’ਚ ਆਪਣੀ ਮਾਂ, ਪਤੀ ਅਤੇ ਸੱਸ ਨਾਲ ਰਹਿੰਦੀ ਸੀ। ਬੀਵਾ ਤੇ ਸੇਨਾਲੀ ਦੀ ਸੱਸ ਦਾ ਰੋਜ਼ ਕਲੇਸ਼ ਰਹਿੰਦਾ ਸੀ ਤੇ ਇਕ ਦਿਨ ਬੀਵਾ ਪਾਲ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਸੀ। ਰੋਜ਼ ਦੇ ਕਲੇਸ਼ ਤੋਂ ਤੰਗ ਸੇਨਾਲੀ ਨੇ ਆਪਣੀ ਮਾਂ ਨੂੰ ਜ਼ਬਰਦਸਤੀ 90 ਨੀਂਦ ਦੀਆਂ ਗੋਲੀਆਂ ਖਾਣ ਲਈ ਮਜਬੂਰ ਕਰ ਦਿੱਤਾ ਅਤੇ ਜਦੋਂ ਪੀੜਤਾ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਤਾਂ ਉਸ ਨੇ ਕਥਿਤ ਤੌਰ ’ਤੇ ਦੁਪੱਟੇ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਬਾਅਦ ’ਚ ਲਾਸ਼ ਨੂੰ ਟਰਾਲੀ ਬੈਗ ’ਚ ਪਿਤਾ ਦੀ ਫੋਟੋ ਸਮੇਤ ਭਰ ਕੇ ਸਿੱਧਾ ਥਾਣੇ ਪੁੱਜ ਗਈ। ਪੁਲਸ ਨੇ ਉਸ ਨੂੰ ਗਿ੍ਰਫਤਾਰ ਕਰਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਸੀ।


