ਰਾਹੁਲ ਨੇ ਅਮਰੀਕਾ ’ਚ ਕੀਤੀ ਟਰੱਕ ਦੀ ਸਵਾਰੀ

0
328

ਵਾਸ਼ਿੰਗਟਨ : 30 ਮਈ ਤੋਂ ਅਮਰੀਕਾ ਦੇ ਦੌਰੇ ’ਤੇ ਚੱਲ ਰਹੇ ਰਾਹੁਲ ਗਾਂਧੀ ਨੇ ਵਾਸ਼ਿੰਗਟਨ ਤੋਂ ਨਿਊ ਯਾਰਕ ਤੱਕ ਦਾ 190 ਕਿੱਲੋਮੀਟਰ ਦਾ ਸਫਰ ਟਰੱਕ ’ਤੇ ਕੀਤਾ। ਇਸ ਦਾ ਉਨ੍ਹਾ ਵੀਡੀਓ ਵੀ ਸ਼ੇਅਰ ਕੀਤਾ। ਰਾਹੁਲ ਡਰਾਈਵਰ ਤਜਿੰਦਰ ਸਿੰਘ ਦੀ ਕਮਾਈ ਸੁਣ ਕੇ ਹੈਰਾਨ ਰਹਿ ਗਏ। ਰਾਹੁਲ ਨੇ ਤਜਿੰਦਰ ਨਾਲ ਸਿਆਸਤ ਤੋਂ ਲੈ ਕੇ ਮਹਿੰਗਾਈ ਵਰਗੇ ਮੁੱਦਿਆਂ ’ਤੇ ਗੱਲ ਕੀਤੀ।
ਰਾਹੁਲ ਨੇ ਕਿਹਾ ਕਿ ਭਾਰਤ ਦੇ ਮੁਕਾਬਲੇ ਅਮਰੀਕਾ ਦੇ ਟਰੱਕ ਕਿਤੇ ਆਰਾਮਦਾਇਕ ਹਨ। ਭਾਰਤ ਦੇ ਟਰੱਕਾਂ ’ਚ ਡਰਾਈਵਰ ਨੂੰ ਆਰਾਮ ਨਹੀਂ ਮਿਲਦਾ। ਤਜਿੰਦਰ ਨੇ ਰਾਹੁਲ ਨੂੰ ਦੱਸਿਆ ਕਿ ਅਮਰੀਕਾ ਵਿਚ ਟਰੱਕ ਚਲਾਉਣਾ ਇੱਜ਼ਤ ਦਾ ਕੰਮ ਹੈ। ਜਦੋਂ ਰਾਹੁਲ ਨੇ ਕਮਾਈ ਦੀ ਗੱਲ ਕੀਤੀ ਤਾਂ ਤਜਿੰਦਰ ਨੇ ਦੱਸਿਆ ਕਿ ਰੇਟ ਦੇ ਹਿਸਾਬ ਨਾਲ ਡਰਾਈਵਰੀ ਕਰੀਏ ਤਾਂ ਮਹੀਨੇ ਦੇ 5-6 ਲੱਖ ਰੁਪਏ ਬਣ ਜਾਂਦੇ ਹਨ। ਆਪਣਾ ਟਰੱਕ ਹੈ ਤਾਂ 8 ਲੱਖ ਤੱਕ ਕਮਾਈ ਹੋ ਜਾਂਦੀ ਹੈ। ਜਦੋਂ ਰਾਹੁਲ ਨੇ ਕਿਹਾ ਕਿ ਭਾਰਤ ’ਚ ਡਰਾਈਵਰ ਦਾ ਆਪਣਾ ਟਰੱਕ ਨਹੀਂ ਹੁੰਦਾ, ਤਾਂ ਤਜਿੰਦਰ ਨੇ ਕਿਹਾਅਮਰੀਕਾ ’ਚ ਡਾਊਨ ਪੇਮੈਂਟ ਦੇ ਕੇ ਟਰੱਕ ਮਿਲ ਜਾਂਦਾ ਹੈ। ਬੈਂਕ ਤੋਂ ਲੋਨ ਮਿਲ ਜਾਂਦਾ ਹੈ, ਪਰ ਭਾਰਤ ਵਿਚ ਜਾਇਦਾਦ ਦੇ ਕਾਗਜ਼ ਦਿਖਾਉਣੇ ਪੈਂਦੇ ਹਨ। ਗਰੀਬ ਕੋਲ ਜਾਇਦਾਦ ਦੇ ਕਾਗਜ਼ ਹੁੰਦੇ ਨਹੀ, ਇਸ ਕਰਕੇ ਉਸ ਨੂੰ ਦੂਜੇ ਦਾ ਟਰੱਕ ਚਲਾਉਣਾ ਪੈਂਦਾ ਹੈ।
ਰਾਹੁਲ ਨੇ ਮਈ ਵਿਚ ਅੰਬਾਲਾ ਤੋਂ ਚੰਡੀਗੜ੍ਹ ਦਾ 50 ਕਿੱਲੋਮੀਟਰ ਦਾ ਸਫਰ ਟਰੱਕ ’ਤੇ ਕੀਤਾ ਸੀ ਤੇ ਡਰਾਈਵਰਾਂ ਦੀਆਂ ਸਮੱਸਿਆਵਾਂ ਜਾਣੀਆਂ ਸਨ।

LEAVE A REPLY

Please enter your comment!
Please enter your name here