ਦਿੱਲੀ ’ਚ ਦੋ ਭੈਣਾਂ ਦਾ ਕਤਲ

0
262

ਨਵੀਂ ਦਿੱਲੀ : ਆਰ ਕੇ ਪੁਰਮ ਇਲਾਕੇ ਵਿਚ ਐਤਵਾਰ ਤੜਕੇ ਦੋ ਭੈਣਾਂ ਪਿੰਕੀ (30) ਤੇ ਜਿਓਤੀ (29) ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਤੜਕੇ 4:40 ਵਜੇ ਦੇ ਕਰੀਬ ਫੋਨ ਆਇਆ ਸੀ ਕਿ ਅੰਬੇਦਕਰ ਬਸਤੀ ’ਚ ਦੋ ਭੈਣਾਂ ਨੂੰ ਗੋਲੀ ਲੱਗੀ ਹੈ। ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕੁਝ ਘੰਟਿਆਂ ਅੰਦਰ ਪੁਲਸ ਨੇ ਮੁੱਖ ਮੁਲਜ਼ਮ ਤੇ ਉਸ ਦੇ ਦੋ ਸਾਥੀਆਂ ਨੂੰ ਗਿ੍ਰਫਤਾਰ ਕਰ ਲਿਆ। ਮੁੱਢਲੀ ਜਾਂਚ ਮੁਤਾਬਕ ਹਮਲਾਵਰ ਪੈਸੇ ਦੇ ਮਾਮਲੇ ਵਿਚ ਮਿ੍ਰਤਕਾਵਾਂ ਦੇ ਭਰਾ ਨੂੰ ਮਾਰਨ ਆਏ ਸਨ ਤੇ ਘਰ ਦੇ ਬਾਹਰ ਦੋਹਾਂ ਭੈਣਾਂ ਨੂੰ ਗੋਲੀਆਂ ਮਾਰ ਕੇ ਭੱਜ ਗਏ। ਪੁਲਸ ਨੇ ਅਰਜੁਨ, ਮਾਈਕਲ ਤੇ ਦੇਵ ਨੂੰ ਗਿ੍ਰਫਤਾਰ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਵਾਰਦਾਤ ਨੂੰ ਦੁਖਦਾਈ ਦੱਸਿਆ ਤੇ ਦਿੱਲੀ ਦੀ ਅਮਨ-ਕਾਨੂੰਨ ਦੀ ਸੁਰੱਖਿਆ ਬਾਰੇ ਗੰਭੀਰ ਟਿੱਪਣੀ ਕੀਤੀ। ਉਨ੍ਹਾਂ ਦੋਵਾਂ ਔਰਤਾਂ ਦੇ ਪਰਵਾਰਾਂ ਨਾਲ ਸੰਵੇਦਨਾ ਜ਼ਾਹਰ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕ ਬੇਹੱਦ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਜਿਨ੍ਹਾਂ ਲੋਕਾਂ ਨੇ ਦਿੱਲੀ ਦੇ ਅਮਨ-ਕਾਨੂੰਨ ਨੂੰ ਸੰਭਾਲਣਾ ਹੈ, ਉਹ ਇਸ ਨੂੰ ਠੀਕ ਕਰਨ ਦੀ ਬਜਾਏ ਪੂਰੀ ਦਿੱਲੀ ਸਰਕਾਰ ’ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜੇ ਦਿੱਲੀ ਦੀ ਕਾਨੂੰਨ ਵਿਵਸਥਾ ਉਪ ਰਾਜਪਾਲ ਦੀ ਥਾਂ ‘ਆਪ’ ਸਰਕਾਰ ਦੇ ਅਧੀਨ ਹੁੰਦੀ ਤਾਂ ਦਿੱਲੀ ਸਭ ਤੋਂ ਸੁਰੱਖਿਅਤ ਹੁੰਦੀ।

LEAVE A REPLY

Please enter your comment!
Please enter your name here