ਨਵੀਂ ਦਿੱਲੀ : ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ-ਇਕ ਹੋਰ ਮਨ ਕੀ ਬਾਤ, ਪਰ ਮਣੀਪੁਰ ’ਤੇ ‘ਮੌਨ’।
ਆਫਤ ਪ੍ਰਬੰਧਨ ਨੂੰ ਲੈ ਕੇ ਭਾਰਤ ਦੀ ਵੱਡੀ ਸਮਰੱਥਾ ਨੂੰ ਲੈ ਕੇ ਪ੍ਰਧਾਨ ਮੰਤਰੀ ਆਪਣੀ ਹੀ ਪਿੱਠ ਥਾਪੜਦੇ ਹਨ, ਪਰ ਮਨੁੱਖ ਵੱਲੋਂ ਖੁਦ ਸਹੇੜੀ ਮਾਨਵੀ ਆਫਤ ਦਾ ਕੀ, ਜਿਸ ਦਾ ਮਣੀਪੁਰ ਨੂੰ ਸਾਹਮਣਾ ਕਰਨਾ ਪੈ ਰਿਹੈ। ਉਨ੍ਹਾ ਅਜੇ ਤੱਕ ਸ਼ਾਂਤੀ ਬਣਾਈ ਰੱਖਣ ਨੂੰ ਲੈ ਕੇ ਕੋਈ ਅਪੀਲ ਨਹੀਂ ਕੀਤੀ। ਪੀ ਐੱਮ-ਕੇਅਰਜ਼ ਫੰਡ ਦਾ ਅਜੇ ਤੱਕ ਆਡਿਟ ਨਹੀਂ ਹੋਇਆ, ਪਰ ਅਸਲ ਸਵਾਲ ਹੈ ਕਿ ਕੀ ਪ੍ਰਧਾਨ ਮੰਤਰੀ ਨੂੰ ਮਣੀਪੁਰ ਦੀ ਕੇਅਰ (ਫਿਕਰ) ਹੈ।


