ਖਿਝਿਆ ਪਤੀ

0
271

ਜੈਪੁਰ : ਪਤਨੀ ਦੇ ਗੁਜ਼ਾਰੇ ਲਈ ਨੌਜਵਾਨ 7 ਬੋਰੀਆਂ ਵਿਚ 55 ਹਜ਼ਾਰ ਰੁਪਏ ਦੇ ਸਿੱਕੇ ਕੋਰਟ ’ਚ ਲੈ ਕੇ ਪੁੱਜਾ। ਸਿੱਕੇ ਦੇਖ ਕੇ ਪਤਨੀ ਬੋਲੀ ਕਿ ਇਹ ਤਾਂ ਉਸ ਨੂੰ ਮਾਨਸਕ ਤਸੀਹਾ ਦੇਣ ਵਾਲੀ ਹਰਕਤ ਹੈ। ਪਤੀ ਨੇ ਕਿਹਾ ਕਿ ਇਹ ਕਾਨੂੰਨੀ ਮੁਦਰਾ ਹੈ। ਕੋਰਟ ਨੇ ਪਤੀ ਨੂੰ ਹੁਕਮ ਦਿੱਤਾ ਕਿ ਉਹ ਇਕ-ਇਕ ਹਜ਼ਾਰ ਰੁਪਏ ਦੀਆਂ ਥੈਲੀਆਂ ਬਣਾ ਕੇ ਪਤਨੀ ਨੂੰ ਦੇਵੇ। ਮਾਮਲੇ ਦੀ ਅਗਲੀ ਸੁਣਵਾਈ 26 ਜੂਨ ਨੂੰ ਹੋਵੇਗੀ।
ਦਸ਼ਰਥ ਕੁਮਾਵਤ ਦੇ ਵਕੀਲ ਰਮਨ ਗੁਪਤਾ ਨੇ ਦੱਸਿਆ ਕਿ ਦਸ਼ਰਥ ਦੀ ਸ਼ਾਦੀ 10 ਸਾਲ ਪਹਿਲਾਂ ਸੀਮਾ ਕੁਮਾਵਤ ਨਾਲ ਹੋਈ ਸੀ। ਤਿੰਨ-ਚਾਰ ਸਾਲ ਬਾਅਦ ਅਣਬਣ ਹੋ ਗਈ। ਪਤੀ ਨੇ ਤਲਾਕ ਦੀ ਅਰਜ਼ੀ ਦਿੱਤੀ। ਫੈਮਿਲੀ ਕੋਰਟ ਨੇ ਉਸ ਨੂੰ ਹਰ ਮਹੀਨੇ ਪਤਨੀ ਨੂੰ 5 ਹਜ਼ਾਰ ਰੁਪਏ ਦੇਣ ਦਾ ਹੁਕਮ ਦਿੱਤਾ। ਦਸ਼ਰਥ ਨੇ 11 ਮਹੀਨੇ ਪੈਸੇ ਨਹੀਂ ਦਿੱਤੇ। ਕੋਰਟ ਨੇ ਵਸੂਲੀ ਵਾਰੰਟ ਜਾਰੀ ਕਰ ਦਿੱਤੇ। ਇਸ ਦੇ ਬਾਅਦ ਵੀ ਪੈਸੇ ਨਹੀਂ ਦਿੱਤੇ ਤਾਂ ਗਿ੍ਰਫਤਾਰੀ ਵਾਰੰਟ ਜਾਰੀ ਕਰ ਦਿੱਤੇ। ਪੁਲਸ ਨੇ ਦਸ਼ਰਥ ਨੂੰ ਫੜ ਕੇ ਕੋਰਟ ਵਿਚ ਪੇਸ਼ ਕੀਤਾ। ਪੈਸੇ ਦੇਣ ’ਤੇ ਉਸ ਨੂੰ ਜ਼ਮਾਨਤ ਮਿਲੀ। ਸੀਮਾ ਕੁਮਾਵਤ ਦੇ ਵਕੀਲ ਰਾਮ ਪ੍ਰਕਾਸ਼ ਕੁਮਾਵਤ ਨੇ ਕਿਹਾ ਕਿ ਸਿੱਕੇ ਗਿਣਨ ਵਿਚ ਹੀ 10 ਦਿਨ ਲੱਗ ਜਾਣਗੇ।

LEAVE A REPLY

Please enter your comment!
Please enter your name here