ਜਿੱਥੇ ਗੁਰੂ ਨਾਨਕ ਸ਼ੇਖ ਬਹਿਲੂਲ ਦਾਨਾ ਦੇ ਕਹਿਣ ’ਤੇ 3 ਮਹੀਨੇ ਰੁਕੇ ਸਨ…

0
190

ਨਵੀਂ ਦਿੱਲੀ : ਇਥੇ ਇਰਾਕ ਦੇ ਉੱਪ ਪ੍ਰਧਾਨ ਮੰਤਰੀ ਹੇਯਾਨ ਅਬਦੁਲਗਨੀ ਅਬਦੁਲਜ਼ਾਹਰਾ ਅਲ-ਸਵਾਦ ਨਾਲ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਇਰਾਕ ਸਰਕਾਰ ਤੋਂ ਉਸ ਜਗ੍ਹਾ ’ਤੇ ਗੁਰਦੁਆਰਾ ਬਣਾਉਣ ਦੀ ਇਜਾਜ਼ਤ ਮੰਗੀ, ਜਿਥੇ ਗੁਰੂ ਨਾਨਕ ਦੇਵ ਜੀ ਸੂਫੀ ਸੰਤ ਸ਼ੇਖ ਬਹਿਲੂਲ ਦਾਨਾ ਦੇ ਸੱਦੇ ’ਤੇ 3 ਮਹੀਨੇ ਲਈ ਰੁਕੇ ਸਨ। ਸਾਹਨੀ ਨੇ ਇਹ ਵੀ ਦੱਸਿਆ ਕਿ ਇਹ ਗੁਰਦੁਆਰਾ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੀ ਸਰਪ੍ਰਸਤੀ ਹੇਠ ਉਸਾਰਿਆ ਜਾਵੇਗਾ ਅਤੇ ਉਹ ਖੁਦ ਵੀ ਇਸ ਕਾਰਜ ’ਚ ਆਪਣਾ ਬਣਦਾ ਯੋਗਦਾਨ ਪਾਉਣਗੇ। ਉਨ੍ਹਾ ਕਿਹਾ ਕਿ ਇਸ ਨਾਲ ਸਿੱਖ ਅਤੇ ਸਿੰਧੀ ਸ਼ਰਧਾਲਆਂੂ, ਜਿਹੜੇ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਹਨ, ਨੂੰ ਬਗਦਾਦ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਲਈ ਉਤਸ਼ਾਹ ਮਿਲੇਗਾ ਅਤੇ ਇਰਾਕ ਵਿਚਲੇ ਸੈਰ ਸਪਾਟਾ ਉਦਯੋਗ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾ ਇਰਾਕ ’ਚ ਭਾਰਤੀ ਰਾਜਦੂਤ ਅਤੇ ਵਿਦੇਸ਼ ਮੰਤਰਾਲੇ ਵਿਚ ਖਾੜੀ ਮਾਮਲਿਆਂ ਦੇ ਸਕੱਤਰ ਨੂੰ ਵੀ ਬੇਨਤੀ ਕੀਤੀ ਕਿ ਇਸ ਕਾਰਜ ਨੂੰ ਜਲਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਗੁਰਦੁਆਰੇ ਦੀ ਉਸਾਰੀ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾ ਸਕੇ।

LEAVE A REPLY

Please enter your comment!
Please enter your name here