34.1 C
Jalandhar
Friday, October 18, 2024
spot_img

ਮੁੰਬਈ ’ਚ ਈ ਡੀ ਦੀ ਕਈ ਥਾਈਂ ਛਾਪੇਮਾਰੀ

ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ 12,000 ਕਰੋੜ ਰੁਪਏ ਦੇ ਬਿ੍ਰਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀ ਐੱਮ ਸੀ) ਕੋਵਿਡ ਘਪਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਮੰਗਲਵਾਰ ਮੁੰਬਈ ’ਚ 15 ਤੋਂ ਜ਼ਿਆਦਾ ਥਾਵਾਂ ’ਤੇ ਛਾਪੇਮਾਰੀ ਕੀਤੀ। ਛਾਪਿਆਂ ਦੌਰਾਨ ਬੀ ਐੱਮ ਸੀ ਅਧਿਕਾਰੀਆਂ, ਸਪਲਾਇਰਾਂ ਅਤੇ ਹੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਸਾਰੇ ਸ਼ਹਿਰ ’ਚ ਕੋਵਿਡ ਨਾਲ ਸੰਬੰਧਤ ਬੁਨਿਆਦੀ ਢਾਂਚਾ ਸਥਾਪਤ ਕਰਨ ’ਚ ਸ਼ਾਮਲ ਸਨ। ਇਸ ਤੋਂ ਪਹਿਲਾਂ ਇਸ ਮਾਮਲੇ ’ਚ ਈਡੀ ਵੱਲੋਂ ਕਥਿਤ ਦੋਸ਼ੀ ਇਕਬਾਲ ਚਾਹਲ ਤੋਂ ਪੁੱਛ-ਪੜਤਾਲ ਕੀਤੀ ਗਈ ਸੀ।
ਸੂਤਰ ਨੇ ਕਿਹਾ-ਅਸੀਂ ਜਿਨ੍ਹਾਂ ਲੋਕਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੇ ਹਾਂ, ਉਨ੍ਹਾਂ ’ਚ ਊਧਵ ਠਾਕਰੇ ਦੇ ਨਜ਼ਦੀਕੀ ਆਈ ਏ ਐੱਸ ਅਧਿਕਾਰੀ ਵੀ ਸ਼ਾਮਲ ਹਨ। ਦੋ ਦਿਨ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਘਪਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਸੀ। ਪਿਛਲੇ ਸਾਲ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਵਿਸ਼ੇਸ਼ ਜਾਂਚ ਕੀਤੀ ਸੀ ਅਤੇ ਨਗਰ ਨਿਗਮ ਦੇ ਖਰਚਿਆਂ ’ਚ 12,024 ਕਰੋੜ ਰੁਪਏ ਦੇ ਕਥਿਤ ਗਬਨ ਦਾ ਪਰਦਾਫਾਸ਼ ਕੀਤਾ ਸੀ।

Related Articles

LEAVE A REPLY

Please enter your comment!
Please enter your name here

Latest Articles