ਅੱਗੇ ਤੋਂ ਮੈਂ ਸਰਕਾਰੀ ਹੈਲੀਕਾਪਟਰ ਨਹੀਂ ਵਰਤਣਾ : ਰਾਜਪਾਲ

0
202

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਾਲੇ ਟਕਰਾਅ ਬੁੱਧਵਾਰ ਤੇਜ਼ ਹੋ ਗਿਆ ਜਦੋਂ ਰਾਜਪਾਲ ਨੇ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਕਰਕੇ ਹਮਲੇ ਕੀਤੇ। ਉਨ੍ਹਾ ਕਿਹਾ ਕਿ ਉਨ੍ਹਾ ਦਾ ਮਕਸਦ ਹੈ ਕਿ ਸੂਬੇ ’ਚ ਸਰਕਾਰ ਸਹੀ ਢੰਗ ਨਾਲ ਚੱਲੇ ਪਰ ਸੂਬਾ ਸਰਕਾਰ ਇਸ ’ਚ ਸਹਿਯੋਗ ਨਹੀਂ ਕਰ ਰਹੀ।
ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾ ’ਤੇ ਜੋ ਵੀ ਇਲਜ਼ਾਮ ਲਾਏ ਜਾ ਰਹੇ ਹਨ, ਉਹ ਸਹੀ ਨਹੀਂ। ਰਾਜਪਾਲ ਨੇ ਕਿਹਾਮੈਂ ਉਨ੍ਹਾ ਨੂੰ ਬਰਾਬਰ ਜਵਾਬ ਨਹੀਂ ਦੇ ਸਕਦਾ। ਰਾਜਪਾਲ ਨਾਲ ਅਜਿਹਾ ਵਿਵਹਾਰ ਠੀਕ ਨਹੀਂ ਹੈ। ਮੈਂ ਉਨ੍ਹਾ ਵਰਗੀ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਦਾ। ਮੈਂ ਰਾਜਪਾਲ ਦੀ ਮਰਿਆਦਾ ਭੰਗ ਨਹੀਂ ਕਰ ਸਕਦਾ।
ਮਾਨ ਵੱਲੋਂ ਰਾਜਪਾਲ ਦੇ ‘ਪ੍ਰੇਮ ਪੱਤਰ’ ਦੇ ਬਿਆਨ ’ਤੇ ਵੀ ਰਾਜਪਾਲ ਨੇ ਕਿਹਾ ਕਿ ਵਿਧਾਨ ਸਭਾ ’ਚ ਇਸ ਤਰ੍ਹਾਂ ਮੇਰੀਆਂ ਚਿੱਠੀਆਂ ਦਾ ਮਜ਼ਾਕ ਉਡਾਉਣਾ ਠੀਕ ਨਹੀਂ ਹੈ। ਸਾਰੀ ਸਭਾ ’ਚ ਮੇਰਾ ਮਜ਼ਾਕ ਉਡਾਇਆ ਗਿਆ। ਮੇਰਾ ਕੰਮ ਸੰਵਿਧਾਨ ਦੀ ਰੱਖਿਆ ਕਰਨਾ ਹੈ। ਮੇਰੀਆਂ ਚਿੱਠੀਆਂ ਦਾ ਜਵਾਬ ਦੇਣਾ ਪਵੇਗਾ।
ਪੁਰੋਹਿਤ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾ ’ਤੇ ਸੂਬੇ ਨਾਲ ਪੱਖਪਾਤ ਕਰਨ ਦੇ ਇਲਜ਼ਾਮ ਲਗਾ ਰਹੀ ਹੈ। ਪੰਜਾਬ ਸਰਕਾਰ ਕਹਿ ਰਹੀ ਹੈ ਕਿ ਰਾਜਪਾਲ ਹਰਿਆਣਾ ਵੱਲ ਜ਼ਿਆਦਾ ਧਿਆਨ ਦੇ ਰਿਹਾ ਹੈ ਅਤੇ ਪੰਜਾਬ ਨੂੰ ਨਜਰਅੰਦਾਜ਼ ਕਰ ਰਿਹਾ ਹੈ, ਜੋ ਕਿ ਠੀਕ ਨਹੀਂ ਹੈ।
ਇਸੇ ਦਰਮਿਆਨ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨੂੰ ਲੈਕੇ ਵੀ ਪੁਰੋਹਿਤ ਨੇ ਮਾਨ ਦੇ ਬਿਆਨ ’ਤੇ ਨਾਰਾਜ਼ਗੀ ਪ੍ਰਗਟਾਈ ਅਤੇ ਇਹ ਐਲਾਨ ਤੱਕ ਕਰ ਦਿੱਤਾ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨਗੇ।

LEAVE A REPLY

Please enter your comment!
Please enter your name here