ਦੁਨੀਆ-ਭਰ ’ਚ ਯੋਗਾ

0
223

ਨਵੀ ਦਿੱਲੀ : ਬੁੱਧਵਾਰ ਦੁਨੀਆ-ਭਰ ’ਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਭਾਰਤ ਤੇ ਹੋਰਨਾਂ ਮੁਲਕਾਂ ’ਚ ਇਸ ਮੌਕੇ ਹਰ ਵਰਗ ਦੇ ਲੋਕ ਵੱਧ-ਚੜ੍ਹ ਕੇ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਜੁੜਨ, ਅਪਣਾਉਣ ਅਤੇ ਗਲੇ ਲਗਾਉਣ ਦੀਆਂ ਪ੍ਰੰਪਰਾਵਾਂ ਦੀ ਪਾਲਣਾ ਕੀਤੀ ਹੈ। ਉਨ੍ਹਾ ਯੋਗ ਰਾਹੀਂ ਵਿਰੋਧ ਤੇ ਰੁਕਾਵਟਾਂ ਨੂੰ ਦੂਰ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾ ਵੀਡੀਓ ਸੰਦੇਸ਼ ’ਚ ਕਿਹਾ ਕਿ ਭਾਰਤੀਆਂ ਨੇ ਹਮੇਸ਼ਾ ਨਵੇਂ ਵਿਚਾਰਾਂ ਦਾ ਸੁਆਗਤ ਕੀਤਾ ਹੈ, ਉਨ੍ਹਾਂ ਦੀ ਸਰਪ੍ਰਸਤੀ ਕੀਤੀ ਹੈ ਅਤੇ ਦੇਸ਼ ਦੀ ਅਮੀਰ ਵਿਭਿੰਨਤਾ ਦਾ ਜਸ਼ਨ ਮਨਾਇਆ ਹੈ।

LEAVE A REPLY

Please enter your comment!
Please enter your name here