47 C
Jalandhar
Friday, June 14, 2024
spot_img

ਵਿਧਾਇਕ ਨੇ ਕਾਨੂੰਗੋ ਰਿਸ਼ਵਤ ਲੈਂਦਾ ਫੜਿਆ

ਮਾਛੀਵਾੜਾ ਸਾਹਿਬ : ਇਸ ਸਬ-ਤਹਿਸੀਲ ਵਿਚ ਤਾਇਨਾਤ ਕਾਨੂੰਗੋ ਬਲਜੀਤ ਸਿੰਘ ਨੂੰ ਬੁੱਧਵਾਰ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ 15 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ | ਦਿਆਲਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਹਰਬਾਨ ਵਾਸੀ ਰਣਮਿੰਦਰ ਸਿੰਘ ਦੀ ਜ਼ਮੀਨ ਪਿੰਡ ਉਧੋਵਾਲ ਵਿਖੇ ਹੈ, ਜਿਸ ਦੀ ਤਕਸੀਮ ਅਤੇ ਦਖ਼ਲ ਵਾਰੰਟ ਲਈ ਮਾਛੀਵਾੜਾ ਦਾ ਕਾਨੂੰਗੋ ਨੇ ਉਸ ਕੋਲੋਂ 40 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਮੰਗੀ, ਸੌਦਾ 25 ਹਜ਼ਾਰ ਰੁਪਏ ‘ਚ ਹੋਇਆ | ਕਾਨੂੰਗੋ ਨੇ ਉਸ ਕੋਲੋਂ 10 ਹਜ਼ਾਰ ਰੁਪਏ ਪਹਿਲਾਂ ਲੈ ਲਏ ਅਤੇ ਜਦੋਂ 15 ਹਜ਼ਾਰ ਰੁਪਏ ਬਕਾਇਆ ਰਾਸ਼ੀ ਦਿੱਤੀ ਜਾਣੀ ਸੀ ਤਾਂ ਇਸ ਦੇ 500-500 ਰੁਪਏ ਦੇ ਨੋਟਾਂ ਦੀ ਉਨ੍ਹਾਂ ਵਲੋਂ ਫੋਟੋ ਸਟੇਟ ਕਰਵਾ ਕੇ ਰੱਖ ਲਈ ਗਈ | ਵਿਧਾਇਕ ਨੇ ਦੱਸਿਆ ਕਿ ਕਾਨੂੰਗੋ ਦੀ ਜੇਬ ‘ਚੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਰਾਸ਼ੀ ਬਰਾਮਦ ਕੀਤੀ ਗਈ | ਵਿਧਾਇਕ ਦੀ ਛਾਪੇਮਾਰੀ ਤੋਂ ਬਾਅਦ ਮੌਕੇ ‘ਤੇ ਹੀ ਡੀ ਐੱਸ ਪੀ ਸਮਰਾਲਾ ਹਰਵਿੰਦਰ ਸਿੰਘ ਖਹਿਰਾ ਤੇ ਥਾਣਾ ਮੁਖੀ ਵਿਜੈ ਕੁਮਾਰ ਵੀ ਪਹੁੰਚ ਗਏ, ਜਿਨ੍ਹਾਂ ਰਿਸ਼ਵਤ ਦੇ ਮਾਮਲੇ ‘ਚ ਬਲਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ |

Related Articles

LEAVE A REPLY

Please enter your comment!
Please enter your name here

Latest Articles