ਕਾਨੂੰਨਗੋ ਦੇ ਪੈਸੇ ਸਾਂਭਣ ਵਾਲਾ ਗਿ੍ਰਫਤਾਰ

0
283

ਚੰਡੀਗੜ੍ਹ : ਕਾਨੂੰਨਗੋ ਵਿਜੈਪਾਲ ਸਿੰਘ ਨੂੰ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗਿ੍ਰਫਤਾਰ ਕਰਨ ਉਪਰੰਤ ਵਿਜੀਲੈਂਸ ਬਿਊਰੋ, ਲੁਧਿਆਣਾ ਦੀ ਆਰਥਿਕ ਅਪਰਾਧ ਸ਼ਾਖਾ ਨੇ ਮੰਗਲਵਾਰ ਐਸ ਡੀ ਐਮ ਮਾਲੇਰਕੋਟਲਾ ਦਫਤਰ ਵਿਖੇ ਤਾਇਨਾਤ ਕਲਰਕ ਰੋਹਿਤ ਸ਼ਰਮਾ ਉਰਫ ਰੋਹਿਤ ਕੁਮਾਰ ਨੂੰ ਉਕਤ ਕਾਨੂੰਨਗੋ ਵੱਲੋਂ ਦਿੱਤੀ ਰਕਮ ਨੂੰ ਆਪਣੇ ਕੋਲ ਰੱਖਣ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਹੈ। ਵਿਜੀਲੈਂਸ ਅਧਿਕਾਰੀਆਂ ਨੇ ਕਾਨੂੰਨਗੋ ਵਿਜੈਪਾਲ ਨੂੰ ਸ਼ਿਕਾਇਤਕਰਤਾ ਕਰਮਜੀਤ ਸਿੰਘ ਵਾਸੀ ਪਿੰਡ ਭੈਣੀ ਕਲਾਂ ਤੋਂ ਉਸ ਦੀ ਜ਼ਮੀਨ ਦੀ ਖਾਨਗੀ ਤਕਸੀਮ ਕਰਵਾਉਣ ਅਤੇ ਸੜਕ ਲਈ ਗ੍ਰਹਿਣ ਕੀਤੀ ਜ਼ਮੀਨ ਦਾ ਮੁਆਵਜ਼ਾ ਦਿਵਾਉਣ ਬਦਲੇ ਦੋ ਕਿਸ਼ਤਾਂ ’ਚ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਸੀ। ਮਾਮਲੇ ਦੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਨੂੰ ਇਸ ਮਾਮਲੇ ’ਚ ਕਲਰਕ ਰੋਹਿਤ ਸ਼ਰਮਾ ਦੀ ਸਮੂਲੀਅਤ ਦਾ ਪਤਾ ਲੱਗਾ ਹੈ। ਕਾਨੂੰਨਗੋ ਨੇ ਰਿਸ਼ਵਤ ਦੀ ਇਹ ਰਕਮ ਉਸ ਨੂੰ ਦਿੱਤੀ ਸੀ।

LEAVE A REPLY

Please enter your comment!
Please enter your name here