ਭਾਜਪਾ ਨੇ 4 ਸੂਬਾ ਪ੍ਰਧਾਨ ਬਦਲੇ, ਪੰਜਾਬ ਦੀ ਕਮਾਨ ਜਾਖੜ ਨੂੰ

0
377

ਨਵੀਂ ਦਿੱਲੀ : ਭਾਜਪਾ ਨੇ ਸੁਨੀਲ ਜਾਖੜ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਪਿਛਲੇ ਸਾਲ ਮਈ ’ਚ ਭਾਜਪਾ ’ਚ ਸ਼ਾਮਲ ਹੋਣ ਵਾਲੇ ਜਾਖੜ ਨੇ ਅਸ਼ਵਨੀ ਸ਼ਰਮਾ ਦੀ ਥਾਂ ਲਈ ਹੈ। ਜਾਖੜ ਤੋਂ ਇਲਾਵਾ, ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਨੂੰ ਤੇਲੰਗਾਨਾ, ਬੀਬੀ ਡੀ ਪੁਰੰਦੇਸ਼ਵਰੀ ਨੂੰ ਆਂਧਰਾ ਤੇ ਬਾਬੂ ਲਾਲ ਮਰਾਂਡੀ ਨੂੰ ਝਾਰਖੰਡ ਦਾ ਪ੍ਰਧਾਨ ਬਣਾਇਆ ਗਿਆ ਹੈ। ਪੁਰੰਦੇਸ਼ਵਰੀ ਆਂਧਰਾ ਦੇ ਸਾਬਕਾ ਮੁੱਖ ਮੰਤਰੀ ਤੇ ਤੇਲਗੂ ਦੇਸਮ ਦੇ ਬਾਨੀ ਐੱਨ ਟੀ ਰਾਮਾਰਾਓ ਦੀ ਧੀ ਹੈ। ਬਾਬੂ ਲਾਲ ਮਰਾਂਡੀ ਝਾਰਖੰਡ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ। 2006 ਵਿਚ ਭਾਜਪਾ ਛੱਡ ਕੇ ਝਾਰਖੰਡ ਵਿਕਾਸ ਮੋਰਚਾ ਬਣਾਇਆ ਸੀ, ਪਰ ਫਿਰ ਭਾਜਪਾ ’ਚ ਪਰਤ ਆਏ ਸੀ।

LEAVE A REPLY

Please enter your comment!
Please enter your name here