ਦੁਬਈ : 2020 ’ਚ ਡਕੈਤੀ ਦੀ ਕੋਸ਼ਿਸ਼ ਦੌਰਾਨ ਭਾਰਤੀ ਜੋੜੇ ਦੀ ਹੱਤਿਆ ਕਰਨ ਦੇ ਦੋਸ਼ੀ ਪਾਕਿਸਤਾਨੀ ਵਿਅਕਤੀ ਵੱਲੋਂ ਮੌਤ ਦੀ ਸਜ਼ਾ ਖਿਲਾਫ ਦਾਇਰ ਪਟੀਸ਼ਨ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ। 28 ਸਾਲਾ ਉਸਾਰੀ ਮਜ਼ਦੂਰ ਨੂੰ ਪਿਛਲੇ ਸਾਲ ਅਪਰੈਲ ’ਚ ਦੁਬਈ ਦੀ ਅਦਾਲਤ ਨੇ 40 ਸਾਲਾ ਕਾਰੋਬਾਰੀ ਹਿਰੇਨ ਅਧੀਆ ਅਤੇ ਉਸ ਦੀ ਪਤਨੀ ਵਿਧੀ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੰਦਿਆਂ ਸਜ਼ਾ-ਏ-ਮੌਤ ਸੁਣਾਈ ਸੀ। ਫੋਰੈਂਸਿਕ ਰਿਪੋਰਟਾਂ ਮੁਤਾਬਕ ਹਿਰੇਨ ਦੇ ਸਿਰ, ਛਾਤੀ, ਪੇਟ ਅਤੇ ਖੱਬੇ ਮੋਢੇ ’ਤੇ 10 ਵਾਰ ਚਾਕੂ ਮਾਰੇ ਗਏ ਸਨ। ਉਸ ਦੀ ਪਤਨੀ ਦੇ ਸਿਰ, ਗਰਦਨ, ਛਾਤੀ, ਚਿਹਰੇ, ਕੰਨ ਅਤੇ ਸੱਜੀ ਬਾਂਹ ਵਿੱਚ 14 ਵਾਰ ਚਾਕੂ ਮਾਰੇ ਗਏ। ਉਨ੍ਹਾਂ ਦੀ ਵੱਡੀ ਧੀ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ, ਨੇ ਦੁਬਈ ਪੁਲਸ ਨੂੰ ਬੁਲਾਇਆ, ਜਿਸ ਨੇ ਸ਼ਾਰਜਾਹ ’ਚ 24 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਵਿਅਕਤੀ ਨੂੰ ਗਿ੍ਰਫਤਾਰ ਕਰ ਲਿਆ।



