ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਬਜ਼ੀਆਂ ਅਤੇ ਕੁਝ ਹੋਰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਬੁੱਧਵਾਰ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ। ਖੜਗੇ ਨੇ ਟਵੀਟ ਕੀਤਾ-ਮੋਦੀ ਸਰਕਾਰ ਦੀ ਲੁੱਟ ਕਾਰਨ ਮਹਿੰਗਾਈ ਅਤੇ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ, ਪਰ ਭਾਜਪਾ ਸੱਤਾ ਦੇ ਲਾਲਚ ’ਚ ਡੁੱਬੀ ਹੋਈ ਹੈ। ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦੇਸ਼ ’ਚ ਕੁੱਲ ਬੇਰੁਜ਼ਗਾਰੀ ਦਰ 8.45 ਫੀਸਦੀ ਤੱਕ ਪਹੁੰਚ ਗਈ ਹੈ ਤੇ ਪੇਂਡੂ ਖੇਤਰਾਂ ’ਚ ਇਹ ਦਰ 8.73 ਫੀਸਦੀ ਹੈ।




