ਸਰਬ ਭਾਰਤ ਨੌਜਵਾਨ ਸਭਾ ਦੀ 3 ਰੋਜ਼ਾ ਕੌਮੀ ਵਰਕਸ਼ਾਪ ਹੈਦਰਾਬਾਦ ’ਚ ਸ਼ੁਰੂ

0
170

ਹੈਦਰਾਬਾਦ (ਰਾਜੇਸ਼ ਥਾਪਾ)
ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਕੌਂਸਲ ਮੈਂਬਰਾਂ ਦੀ 3 ਰੋਜ਼ਾ ਵਿਸ਼ੇਸ਼ ਕੌਮੀ ਵਰਕਸ਼ਾਪ ਐਤਵਾਰ ਇਥੇ ਏਟਕ ਭਵਨ ਵਿਖੇ ਪੂਰੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋਈ। ਇਸ ਮੌਕੇ ਜਥੇਬੰਦੀ ਦਾ ਝੰਡਾ ਲਹਿਰਾਉਣ ਦੀ ਰਸਮ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਨੇ ਅਦਾ ਕੀਤੀ। ਵਰਕਸ਼ਾਪ ਦੀ ਪ੍ਰਧਾਨਗੀ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ, ਵਿਕਰਾਂਤ ਸ਼ਰਮਾ ਛਤੀਸਗੜ੍ਹ ਅਤੇ ਐੱਨ ਅਰੁਣ ਕੇਰਲਾ ਨੇ ਕੀਤੀ। ਉਪਰੰਤ ਵਰਕਸ਼ਾਪ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੌਮੀ ਪ੍ਰਧਾਨ ਅਜੀਜ ਪਾਸ਼ਾ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਕਿਹਾ ਕਿ ਦੇਸ਼ ਜਿਸ ਸਥਿਤੀ ਵਿਚੋਂ ਲੰਘ ਰਿਹਾ ਹੈ, ਉਸ ’ਚ ਸਰਬ ਭਾਰਤ ਨੌਜਵਾਨ ਸਭਾ ਦੀ ਲੀਡਰਸ਼ਿਪ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼ ਦੀ ਜਵਾਨੀ ਨੂੰ ਆਪਣੇ ਹੱਕਾਂ ਪ੍ਰਤੀ ਜਗਾਉਣ ਦਾ ਕੰਮ ਕਰੇ। ਬੇਰੁਜ਼ਗਾਰੀ, ਭਿ੍ਰਸ਼ਟਾਚਾਰ, ਧਰਮ ਦੇ ਨਾਂਅ ’ਤੇ ਫੁੱਟਪਾਊ ਨੀਤੀ ਆਦਿ ਮੁੱਦਿਆਂ ਦੇ ਮੁਕੰਮਲ ਹੱਲ ਲਈ ਦੇਸ਼ ਵਿਆਪੀ ਮੁਹਿੰਮ ਚਲਾਉਣੀ ਚਾਹੀਦੀ ਹੈ। ਉਹਨਾ ਨੌਜਵਾਨਾਂ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਅਗਵਾਈ ਲੈਣ ਵਾਲੇ ਨੌਜਵਾਨਾਂ ਦਾ ਹੀ ਭਵਿੱਖ ਹੈ ਅਤੇ ਉਹਨਾਂ ਨੂੰ ਇਸ ਵਿਚਾਰਧਾਰਾ ’ਤੇ ਪੱਕੇ ਪੈਰੀਂ ਚਲਦੇ ਰਹਿਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਨੂੰ ਆਪਣੀਆਂ ਮੁੱਖ ਮੰਗਾਂ ਦੀ ਪ੍ਰਾਪਤੀ ਲਈ ਇਕਜੁੱਟ ਹੋਣਾ ਚਾਹੀਦਾ ਹੈ। ਇਸ ਉਪਰੰਤ ਕੌਮੀ ਜਨਰਲ ਸਕੱਤਰ ਵੱਲੋਂ ਜਥੇਬੰਦੀ ਦੇ ਕੰਮਾਂ ਅਤੇ ਸਰਗਰਮੀਆਂ ਦੀ ਕਾਰਜ ਰਿਪੋਰਟ ਪੇਸ਼ ਕੀਤੀ ਗਈ, ਜਿਸ ’ਤੇ ਹਾਜ਼ਰ ਡੈਲੀਗੇਟਾਂ ਵੱਲੋਂ ਬੜੀ ਡੂੰਘਾਈ ਨਾਲ ਚਰਚਾ/ ਬਹਿਸ ਕੀਤੀ ਗਈ। ਬਹਿਸ ਵਿਚ ਪੰਜਾਬ ਸਮੇਤ ਕੇਰਲਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਛਤੀਸਗੜ੍ਹ, ਬਿਹਾਰ, ਝਾਰਖੰਡ, ਉਤਰ ਪ੍ਰਦੇਸ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਤੇਲੰਗਾਨਾ, ਅਸਾਮ, ਪੁਡੁਚੇਰੀ, ਮਨੀਪੁਰ ਅਤੇ ਕਰਨਾਟਕ ਦੇ ਆਗੂਆਂ ਨੇ ਹਿੱਸਾ ਲਿਆ। ਵਰਕਸ਼ਾਪ ਵਿੱਚ ਪੰਜਾਬ ਤੋਂ ਚਰਨਜੀਤ ਛਾਂਗਾਰਾਏ ਦੀ ਅਗਵਾਈ ਵਿੱਚ ਕਰਮਵੀਰ ਕੌਰ ਬਧਨੀ, ਨਵਜੀਤ ਸੰਗਰੂਰ, ਜਸਪ੍ਰੀਤ ਬਧਨੀ, ਪਰਮਜੀਤ ਕੌਰ ਛਾਂਗਾਰਾਏ ਅਤੇ ਨਵਕਿਰਨ ਬਧਨੀ ਬਤੌਰ ਡੈਲੀਗੇਟ ਹਿੱਸਾ ਲੈ ਰਹੇ ਹਨ।

LEAVE A REPLY

Please enter your comment!
Please enter your name here