ਨਵੀਂ ਦਿੱਲੀ : ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਅਸਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਦੇ ਬਿਆਨ ’ਤੇ ਵਿਵਾਦ ਹੋ ਗਿਆ। ਆਲ ਇੰਡੀਆ ਮੁਸਲਿਮ ਇਤੇਹਾਲਦੁਲ ਮੁਸਲਿਮ (ਏ ਆਈ ਐਮ ਆਈ ਐਮ) ਦੀ ਮੁਖੀ ਅਤੇ ਹੈਦਰਾਬਾਦ ਤੋਂ ਸਾਂਸਦ ਅਸਦੁਦੀਨ ਓਵੈਸੀ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਲੈ ਕੇ ਉਨ੍ਹਾ ’ਤੇ ਨਿਸ਼ਾਨਾ ਲਾਇਆ ਹੈ। ਹਿਮੰਤਾ ਨੇ ਕਿਹਾ ਸੀ ਕਿ ਅਸਮ ’ਚ ਖਾਸ ਕਰਕੇ ਗੁਹਾਟੀ ’ਚ ਸਬਜ਼ੀਆਂ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ। ਇਸ ਲਈ ਮੀਆਂ ਮੁਸਲਮਾਨ ਵਪਾਰੀ ਜ਼ਿੰਮੇਵਾਰ ਹਨ। ਅਸਦੁਦੀਨ ਓਵੈਸੀ ਨੇ ਮੁੱਖ ਮੰਤਰੀ ਸ਼ਰਮਾ ਦੇ ਬਿਆਨ ’ਤੇ ਕਿਹਾ ਕਿ ਦੇਸ਼ ’ਚ ਇੱਕ ਇਸ ਤਰ੍ਹਾਂ ਦੀ ਮੰਡਲੀ ਹੈ ਜਿਸ ਦੇ ਘਰ ਜੇਕਰ ਮੱਝ ਦੁੱਧ ਨਾ ਦੇਵੇ ਜਾਂ ਮੁਰਗੀ ਅੰਡਾ ਨਾ ਦੇਵੇ ਤਾਂ ਉਸ ਦਾ ਦੋਸ਼ ਵੀ ਮੀਆਂ ’ਤੇ ਹੀ ਲਾ ਦਿਉਂਗੇ। ਸ਼ਾਇਦ ਆਪਣੀਆਂ ਨਾਕਾਮੀਆਂ ਦਾ ਠੀਕਰਾ ਵੀ ਮੀਆ ਭਾਈ ਦੇ ਸਿਰ ’ਚ ਤੋੜਦੇ ਹੋਵੋਗੇ। ਅਸਲ ’ਚ ਮੁੱਖ ਮੰਤਰੀ ਹਿਮੰਤ ਨੇ ਕਿਹਾ ਸੀ ਕਿ ਮੀਆਂ ਵਪਾਰੀ ਗੁਹਾਟੀ ’ਚ ਅਸਮੀਆ ਲੋਕਾਂ ਤੋਂ ਸਬਜ਼ੀਆਂ ਦੀਆਂ ਉਚੀਆਂ ਕੀਮਤਾਂ ਵਸੂਲ ਰਹੇ ਹਨ, ਜਦਕਿ ਪਿੰਡਾਂ ’ਚ ਸਬਜ਼ੀ ਦੀਆਂ ਕੀਮਤਾਂ ਘੱਟ ਹਨ।




