ਦੁਨੀਆ ਦਾ ਸਭ ਤੋਂ ਵੱਡਾ ਜਹਾਜ਼

0
211

ਨਵੀਂ ਦਿੱਲੀ : ਦੁਨੀਆ ਦੇ ਪ੍ਰਸਿੱਧ ਜਹਾਜ਼ਾਂ ’ਚ ‘ਟਾਈਟੈਨਿਕ’ ਦਾ ਨਾਂਅ ਆਉਂਦਾ ਹੈ, ਪਰ ਇਹ ਜਹਾਜ਼ ਅੱਜ ਸਮੁੰਦਰ ਦੀਆਂ ਗਹਿਰਾਈਆਂ ’ਚ ਡੁੱਬਿਆ ਪਿਆ ਹੈ। ਜੇਕਰ ਅੱਜ ਦੇ ਸਮੇਂ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦੀ ਗੱਲ ਕਰੀਏ ਤਾਂ ਇਹ ਰਾਇਲ ਕੈਰੇਬਿਨ ‘ਇੰਟਰਨੈਸ਼ਨਲ ਦਿ ਆਇਕਾਨ ਆਫ਼ ਦਿ ਸੀਜ਼’ ਹੈ। ਇੱਕ ਰਿਪੋਰਟ ਮੁਤਾਬਕ ਅਗਲੇ ਸਾਲ ਜਨਵਰੀ ’ਚ ਇਹ ਆਪਣੀ ਪਹਿਲੀ ਯਾਤਰਾ ’ਤੇ ਨਿਕਲਣ ਵਾਲਾ ਹੈ। ਇਹ ਜਹਾਜ਼ ਕਿਸੇ ਚਲਦੇ-ਫਿਰਦੇ ਸ਼ਹਿਰ ਤੋਂ ਘੱਟ ਨਹੀਂ। ਇਸ ਜਹਾਜ਼ ਦੇ ਆਲੋਚਕ ਇਸ ਨੂੰ ‘ਰਾਕਸ਼ੀ’ ਕਹਿੰਦੇ ਹਨ। ਇਸ ਤਰ੍ਹਾਂ ਇਸ ਨੂੰ ਇਸ ਲਈ ਕਹਿੰਦੇ ਹਨ ਕਿ ਇਸ ਜਹਾਜ਼ ਦੀ ਪਹਿਲੀ ਯਾਤਰਾ ਦੀ ਜਿੰਨੀ ਚਰਚਾ ਹੈ, ਓਨੀ ਹੀ ਚਰਚਾ ਟਾਈਟੈਨਿਕ ਦੀ ਸੀ। ਜੇਕਰ ਟਾਇਟੈਨਿਕ ਨਾਲ ਇਸ ਦੀ ਤੁਲਨਾ ਕੀਤੇ ਜਾਵੇ ਤਾਂ ਇਹ ਜਹਾਜ਼ ਉਸ ਤੋਂ ਪੰਜ ਗੁਣਾ ਵੱਡਾ ਹੈ। ਇਸ ਦਾ ਅੰਦਰੂਨੀ ਘਣਤਵ 2,50800 ਗੀਗਾਟਨ ਹੈ, ਉਥੇ ਹੀ ਟਾਇਟੈਨਿਕ ਦਾ 46,328 ਗੀਗਾਟਨ ਸੀ। ਕੰਪਨੀ ਦਾ ਮੰਨਣਾ ਹੈ ਕਿ ਇਹ ਸਮੁੰਦਰ ਦੀ ਯਾਤਰਾ ਨੂੰ ਨਵੀਂਆਂ ਉਚਾਈਆਂ ’ਤੇ ਲੈ ਜਾਵੇਗਾ। ਰਾਇਲ ਕੈਰੇਬਿਨ ਇੰਟਰਨੈਸ਼ਨਲ ਦੇ ਸੀ ਈ ਓ ਮਾਈਕਲ ਬੇਲੇ ਨੇ ਕਿਹਾ, ‘ਅਸੀਂ ਇਸ ਨੂੰ ਪਰਵਾਰ ਦੇ ਨਾਲ ਛੁੱਟੀਆਂ ਦੀ ਸਭ ਤੋਂ ਚੰਗੀ ਚੀਜ਼ ਮੰਨਦੇ ਹਾਂ। ਤੁਸੀਂ ਜਦ ਇਸ ਜਹਾਜ਼ ਨੂੰ ਬਣਾਉਣ ’ਚ ਲੱਗੀ ਊਰਜਾ ਅਤੇ ਸਮਾਂ ਦੇਖੋਗੋ ਤਾਂ ਇਹ ਹੈਰਾਨੀਜਨਕ ਹੈ।’ ਜਹਾਜ਼ ’ਚ ਸੱਤ ਸਵੀਮਿੰਗ ਪੂਲ ਅਤੇ ਸਮੁੰਦਰ ’ਚ ਮੌਜੂਦ ਸਭ ਤੋਂ ਵੱਡਾ ਵਾਟਰ ਪਾਰਕ ਹੈ। ਇਸ ’ਚ ਛੇ ਸਲਾਈਡਾਂ ਹਨ, ਜਿਸ ਕਾਰਨ ਇਸ ਨੂੰ ‘ਕੈਟਾਗਰੀ ਛੇ’ ਨਾਂਅ ਦਿੱਤਾ ਗਿਆ ਹੈ। ਸਤੰਬਰ 2024 ’ਚ ਮਿਆਮੀ ਤੋਂ ਪੱਛਮੀ ਕੈਰੇਬੀਆਈ ਤੱਕ ਸੱਤ ਰਾਤਾਂ ਦੀ ਯਾਤਰਾ ਦਾ ਸਭ ਤੋਂ ਸਸਤਾ ਟਿਕਟ 1,851 ਡਾਲਰ ਲਗਭਗ ਡੇਢ ਲੱਖ ਰੁਪਏ ਹੈ। ਉਥੇ ਹੀ ਸਭ ਤੋਂ ਮਹਿੰਗਾ ਟਿਕਟ 8.90 ਲੱਖ ਰੁਪਏ ਦਾ ਹੈ। ਮਤਲਬ ਜੇਕਰ ਕੋਈ ਵਿਅਕਤੀ ਆਪਣੇ ਪਰਵਾਰ ਨਾਲ ਯਾਤਰਾ ਕਰੇਗਾ ਤਾਂ ਖਰਚ ਕਰੋੜਾਂ ਤੱਕ ਜਾ ਸਕਦਾ ਹੈ। ਇਹ ਜਹਾਜ਼ 19 ਮੰਜ਼ਲਾ ਹੈ, ਜਿਸ ’ਚ ਲਗਭਗ 5,610 ਯਾਤਰੀ ਅਤੇ 2350 ਕਰਮਚਾਰੀ ਦਲ ਦੇ ਮੈਂਬਰ ਰਹਿ ਸਕਦੇ ਹਨ। ਕੰਪਨੀ ਮੁਤਾਬਕ ਜਹਾਜ਼ ਨੇ 22 ਜੂਨ ਨੂੰ ਪਹਿਲਾ ਟੈਸਟ ਪੂਰਾ ਕੀਤਾ। ਆਪਣੇ ਪਹਿਲੇ ਟੈਸਟ ਦੌਰਾਨ ‘ਆਈਕਾਨ ਆਫ਼ ਦਿ ਸੀਜ਼’ ਨੇ ਸੈਂਕੜੇ ਕਿਲੀਮੀਟਰ ਦੀ ਯਾਤਰਾ ਕੀਤੀ, ਜਿਸ ਦੌਰਾਨ ਉਸ ਦੇ ਇੰਜਣ, ਪਤਵਾਰ, ਬਰੇਕ ਸਿਸਟਮ ਅਤੇ ਹੋਰ ਚੀਜ਼ਾਂ ਦਾ ਪ੍ਰੀਖਣ ਕੀਤਾ ਗਿਆ।

LEAVE A REPLY

Please enter your comment!
Please enter your name here