ਲੁਧਿਆਣਾ : ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਸ਼ਿੰਦਾ ਦਾ ਇਲਾਜ ਲੁਧਿਆਣਾ ਮਾਡਲ ਟਾਊਨ ਸਥਿਤ ਦੀਪ ਹਸਪਤਾਲ ’ਚ ਚੱਲ ਰਿਹਾ ਸੀ, ਪਰ ਉਥੇ ਹਾਲਤ ’ਚ ਸੁਧਾਰ ਨਾ ਹੋਣ ’ਤੇ ਸ਼ਨੀਵਾਰ ਪਰਵਾਰਕ ਮੈਂਬਰਾਂ ਡਾਕਟਰਾਂ ਦੀ ਸਲਾਹ ’ਤੇ ਉਹਨਾ ਨੂੰ ਡੀ ਐੱਮ ਸੀ ਲੁਧਿਆਣਾ ’ਚ ਭਰਤੀ ਕਰਾ ਦਿੱਤਾ। ਹੁਣ ਉਹ ਵੈਂਟੀਲੇਟਰ ’ਤੇ ਹੈ। ਜਿੱਥੇ ਉਸ ਦੇ ਪਰਵਾਰ ਵਾਲੇ ਅਤੇ ਪ੍ਰਸੰਸਕ ਉਹਨਾ ਦੀ ਚੰਗੀ ਸਿਹਤ ਲਈ ਅਰਦਾਸ ਕਰ ਰਹੇ ਹਨ। ਡਾਕਟਰਾਂ ਦੀ ਵੀ ਕੋਸ਼ਿਸ਼ ਹੈ ਕਿ ਸ਼ਿੰਦਾ ਜਲਦੀ ਠੀਕ ਹੋ ਜਾਵੇ। ਕੁਝ ਦਿਨ ਪਹਿਲਾਂ ਇੱਕ ਹਸਪਤਾਲ ’ਚ ਉਨ੍ਹਾ ਦਾ ਮਾਮੂਲੀ ਅਪ੍ਰੇਸ਼ਨ ਹੋਇਆ ਸੀ। ਇਸ ਤੋਂ ਬਾਅਦ ਅਚਾਨਕ ਇਨਫੈਕਸ਼ਨ ਵਧ ਗਈ। ਇਸ ਕਾਰਨ ਉਹਨਾ ਨੂੰ ਸਾਹ ਲੈਣ ’ਚ ਪ੍ਰੇਸ਼ਾਨੀ ਆ ਰਹੀ ਸੀ, ਜਿਸ ਤੋਂ ਬਾਅਦ ਸ਼ਿੰਦਾ ਨੂੰ ਦੀਪ ਹਸਪਤਾਲ ’ਚ ਭਰਤੀ ਕਰਾਇਆ ਗਿਆ ਸੀ।





