ਹਾਲੀਵੁੱਡ ਦੀ ਸਭ ਤੋਂ ਵੱਡੀ ਹੜਤਾਲ

0
160

ਨਿਊ ਯਾਰਕ : ਅਮਰੀਕਾ ’ਚ ਦੋ ਮਹੀਨੇ ਤੋਂ ਚੱਲ ਰਹੀ ਹਾਲੀਵੁੱਡ ਰਾਇਟਰਸ ਦੀ ਹੜਤਾਲ ’ਚ ਅਭਿਨੇਤਾ ਵੀ ਸ਼ਾਮਲ ਹੋ ਗਏ। ਬੀ ਬੀ ਸੀ ਮੁਤਾਬਿਕ ਇਹ ਪਿਛਲੇ 6 ਦਹਾਕਿਆਂ ’ਚ ਹੋਈਆਂ ਹਾਲੀਵੁੱਡ ਦੀ ਸਭ ਤੋਂ ਵੱਡੀ ਹੜਤਾਲ ਹੈ। ਅਦਾਕਾਰਾਂ ਨੇ ਕਿਹਾ ਕਿ ਹੜਤਾਲ ਦੌਰਾਨ ਉਹ ਵੀ ਕਿਸੇ ਵੀ ਫ਼ਿਲਮ ਦੀ ਸ਼ੂਟਿੰਗ ਜਾਂ ਪ੍ਰਮੋਸ਼ਨ ’ਚ ਸ਼ਾਮਲ ਨਹੀਂ ਹੋਣਗੇ। ਇਸ ਨਾਲ ਅਵਤਾਰ ਅਤੇ ਗਲੈਡੀਏਟਰ ਵਰਗੀਆਂ ਵੱਡੀਆਂ ਫ਼ਿਲਮ ਸੀਰੀਜ਼ ਦੇ ਸੀਕਵਲ ’ਤੇ ਖ਼ਤਰਾ ਆ ਗਿਆ ਹੈ। �ਿਸਟੋਫਰ ਨੋਲਨ ਦੀ ਓਪੇਨਹਾਈਮਰ ਫ਼ਿਲਮ ਦੇ ਅਦਾਕਾਰ ਮੇਟ ਡੇਮ, ਏਮਿਲੀ ਬਲੰਟ, ਸਿਲੀਅਨ ਮਰਫ਼ੀ ਅਤੇ ਫਲੋਰੇਂਯ ਪਗ ਨੇ ਪ੍ਰੀਮੀਅਰ ਛੱਡ ਦਿੱਤਾ। ਲਾਸ ਏਂਜਲਸ ’ਚ ਨੈਟਫਲਿਕਸ ਦੇ ਦਫ਼ਤਰ ਸਾਹਮਣੇ 1.71 ਲੱਖ ਤੋਂ ਜ਼ਿਆਦਾ ਰਾਈਟਰਸ ਅਤੇ ਅਦਾਕਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾ ਦਾ ਕਹਿਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਧਦੇ ਇਸਤੇਮਾਲ ਨਾਲ ਉਨ੍ਹਾ ਨੂੰ ਕੰਮ ਨਹੀਂ ਮਿਲ ਰਿਹਾ। ਉਨ੍ਹਾ ਦੀ ਕਮਾਈ ਘਟ ਗਈ ਹੈ। ਪਿਛਲੇ 11 ਹਫਤਿਆਂ ਤੋਂ ਜਾਰੀ ਰਾਈਟਰਸ ਦੀ ਹੜਤਾਲ ਨੂੰ ਹਾਲੀਵੁੱਡ ਦੇ ਕਈ ਸਟਾਰਾਂ ਨੇ ਸਮਰਥਨ ਦਿੱਤਾ ਹੈ। ਇਸ ’ਚ ਬ੍ਰੈਡ ਪਿਟ, ਮੇਰਿਲ ਸਟ੍ਰੀਪ, ਜੈਨੀਫਰ ਲਾਰੇਂਸ, ਚਾਰਲਿਜ, ਜੋਕਿਵਨ, ਜੇਮੀ ਲੀ ਕਰਟਿਸ ਅਤੇ ਹੋਰ ਕਈ ਸ਼ਾਮਲ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪ੍ਰੋਡਕਸ਼ਨ ਹਾਊਸ ਦੀਆਂ ਮਨਮਾਨੀ ਦੇ ਚੱਲਦੇ ਇੰਡਸਟਰੀ ’ਚ ਬਣੇ ਰਹਿਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਅਦਾਕਾਰ ਫੇਲੀਸ਼ਿਆ ਡੇ ਨੇ ਕਿਹਾ, ਹੁਣ ਤਾਂ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਤੁਸੀਂ ਗੁਜ਼ਾਰਾ ਵੀ ਨਹੀਂ ਕਰ ਸਕਦੇ। ਪੈਸਿਆਂ ਦੀ ਕਮੀ ਕਾਰਨ ਸਾਨੂੰ ਬੇਘਰ ਹੋਣ ਦਾ ਸੰਕਟ ਪੈਦਾ ਹੋ ਗਿਆ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸੀ ਦੀ ਮਦਦ ਨਾਲ ਹਾਲੀਵੁੱਡ ’ਚ ਨਵੇਂ ਆਈਡੀਆ, ਸਟੋਰੀ ਲਾਇਨ, ਡਾਇਲਾਗ ਅਤੇ ਸ�ਿਪਟ ਰਾਈਟਿੰਗ ਵਰਗੇ ਕੰਮ ਹੋ ਰਹੇ ਹਨ। ਇਸ ਨਾਲ ਰਾਈਟਰਸ ਨੂੰ ਕੰਮ ਨਹੀਂ ਮਿਲ ਰਿਹਾ।

LEAVE A REPLY

Please enter your comment!
Please enter your name here