ਸੜਕ ਹਾਦਸੇ ਰੋਕਣ ਲਈ ਵਿਸ਼ੇਸ਼ ਫੋਰਸ ਨੂੰ 15 ਅਗਸਤ ਤੋਂ ਪਹਿਲਾਂ ਸਰਗਰਮ ਕਰਨ ਦੇ ਜਤਨ

0
177

ਚੰਡੀਗੜ੍ਹ : ਪੰਜਾਬ ਸਰਕਾਰ ਸੜਕੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਫੋਰਸ ਤਿਆਰ ਕਰੇਗੀ, ਕਿਉਂਕਿ ਸੂਬੇ ਵਿਚ ਸੜਕ ਹਾਦਸਿਆਂ ਕਾਰਨ ਰੋਜ਼ਾਨਾ ਔਸਤਨ 12-14 ਜਾਨਾਂ ਜਾਂਦੀਆਂ ਹਨ। ਪੰਜਾਬ ਪੁਲਸ ਦੇ ਇਨ੍ਹਾਂ ਜਵਾਨਾਂ ਨੂੰ ਕੌਮੀ ਅਤੇ ਰਾਜ ਮਾਰਗਾਂ ’ਤੇ ਤਾਇਨਾਤ ਕੀਤਾ ਜਾਵੇਗਾ, ਜਿੱਥੇ ਹਰ ਸਾਲ 75 ਫੀਸਦੀ ਸੜਕ ਹਾਦਸੇ ਵਾਪਰਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਫੋਰਸ ਵਿਚ ਲਗਭਗ 1300 ਮੁਲਾਜ਼ਮ ਹੋਣਗੇ, ਜੋ ਸਰੀਰ ਵਾਲੇ ਕੈਮਰੇ ਅਤੇ ਸ਼ਰਾਬ ਦੀ ਜਾਂਚ ਕਰਨ ਵਾਲੇ ਉਪਕਰਣਾਂ ਨਾਲ ਲੈਸ ਹੋਣਗੇ। ਇਸ ਫੋਰਸ ਨੂੰ ਵਾਹਨਾਂ ਦੀ ਸਪੀਡ ਚੈੱਕ ਕਰਨ ਲਈ ਇੰਟਰਸੈਪਟਰ ਵੀ ਦਿੱਤੇ ਜਾਣਗੇ। ਫੋਰਸ ਦੇ ਨੋਡਲ ਅਫਸਰ ਤੇ ਐਡੀਸ਼ਨਲ ਡੀ ਜੀ ਪੀ ਸ੍ਰੀ ਏ ਐੱਸ ਰਾਏ ਨੇ ਦੱਸਿਆ ਕਿ ਉਨ੍ਹਾ ਦੀ ਕੋਸ਼ਿਸ਼ ਹੈ ਕਿ ਇਹ ਫੋਰਸ 15 ਅਗਸਤ ਤੋਂ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦੇਵੇ।

LEAVE A REPLY

Please enter your comment!
Please enter your name here