ਸਕੂਲ ਅੱਜ ਖੁੱਲ੍ਹ ਜਾਣਗੇ

0
167

ਚੰਡੀਗੜ੍ਹ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਤਵਾਰ ਕਿਹਾ ਕਿ 17 ਜੁਲਾਈ ਤੋਂ ਸਾਰੇ ਸਕੂਲ ਆਮ ਵਾਂਗ ਖੁੱਲਣਗੇ। ਉਨ੍ਹਾ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੰਚਾਇਤ, ਸਿੱਖਿਆ, ਸਥਾਨਕ ਸਰਕਾਰ, ਸਿੰਚਾਈ, ਲੋਕ ਨਿਰਮਾਣ ਤੇ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਕਰਕੇ ਇਹ ਯਕੀਨੀ ਬਣਾਉਣਗੇ ਕਿ ਸਰਕਾਰੀ/ ਏਡਿਡ/ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਬੱਚਿਆਂ ਦੀ ਸੁਰੱਖਿਆ ਪੱਖੋਂ ਖਤਰੇ ਤੋਂ ਰਹਿਤ ਹਨ। ਸਕੂਲ ਮੁਖੀ ਅਤੇ ਪ੍ਰਬੰਧਕ ਕਮੇਟੀਆਂ ਵੀ ਯਕੀਨੀ ਬਣਾਉਣਗੀਆਂ ਕਿ ਇਮਾਰਤਾਂ ਵਿਦਿਆਰਥੀਆਂ ਵਾਸਤੇ ਸੁਰੱਖਿਅਤ ਹਨ ਅਤੇ ਉਹ ਹੀ ਵਿਦਿਆਰਥੀਆਂ ਦੀ ਹਰ ਕਿਸਮ ਦੀ ਸੁਰੱਖਿਆ ਬਾਰੇ ਜ਼ਿੰਮੇਵਾਰ ਹੋਣਗੀਆਂ। ਜੇ ਕਿਸੇ ਸਕੂਲ ਜਾਂ ਇਲਾਕੇ ’ਚ ਪਾਣੀ ਭਰਿਆ ਹੋਇਆ ਹੈ ਜਾਂ ਕਿਸੇ ਸਕੂਲ ਦੀ ਇਮਾਰਤ ਨੁਕਸਾਨੀ ਗਈ ਹੋਵੇ ਤਾਂ ਸਿਰਫ ਉਨ੍ਹਾਂ ਹੀ ਸਕੂਲਾਂ ’ਚ ਡਿਪਟੀ ਕਮਿਸ਼ਨਰ ਉੱਥੇ ਛੁੱਟੀ ਐਲਾਨਣਗੇ।

LEAVE A REPLY

Please enter your comment!
Please enter your name here