ਹੁਸ਼ਿਆਰਪੁਰ : ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਐਤਵਾਰ ਜਲ ਪੱਧਰ 1370.03 ਪਹੁੰਚਣ ਤੋਂ ਬਾਅਦ ਬੀ ਬੀ ਐਮ ਬੀ ਨੇ 6 ਫਲੱਡ ਗੇਟ ਖੋਲ੍ਹ ਕੇ ਬਿਆਸ ਨਦੀ ਵਿਚ 22300 ਕਿਉਸਿਕ ਪਾਣੀ ਛੱਡਿਆ। ਹਿਮਾਚਲ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੋਂਗ ਡੈਮ ਦਾ ਵਾਟਰ ਲੈਵਲ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਜਿਸ ਦੇ ਕਾਰਨ ਬੀ ਬੀ ਐਮ ਬੀ ਵਲੋਂ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਪਾਣੀ ਛੱਡੇ ਜਾਣ ਦੀ ਉਮੀਦ ਹੈ। ਬੀ ਬੀ ਐਮ ਬੀ ਪ੍ਰਸਾਸਨ ਨੇ ਪਾਣੀ ਛੱਡਣ ਦੀ ਜਾਣਕਾਰੀ ਸੰਬੰਧਤ ਸੂਬਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਦੇ ਦਿੱਤੀ ਸੀ।





