ਬੁਡਾਪੇਸਟ : ਯੌਨ ਸ਼ੋਸ਼ਣ ਨੂੰ ਲੈ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਖਿਲਾਫ ਮੋਰਚੇ ਵਿਚ ਹਿੱਸਾ ਲੈਣ ਵਾਲੀ ਭਲਵਾਨ ਸੰਗੀਤਾ ਫੋਗਾਟ ਨੇ ਕੌਮਾਂਤਰੀ ਪਿੜ ’ਚ ਭਾਰਤ ਦਾ ਨਾਂਅ ਚਮਕਾਉਦਿਆਂ ਹੰਗਰੀ ਦੇ ਬੁਡਾਪੇਸਟ ’ਚ ਪੌਲੀਕ ਇਮਰੇ ਤੇ ਵਰਗਾ ਜਾਨੋਸ ਮੈਮੋਰੀਅਲ ਰੈਂਕਿੰਗ ਸੀਰੀਜ਼ ਕੁਸ਼ਤੀ ਚੈਂਪੀਅਨਸ਼ਿਪ ’ਚ ਹੰਗਰੀ ਦੀ ਵਿਕਟੋਰੀਆ ਬੋਰਸੋਸ ਨੂੰ ਹਰਾ ਕੇ 59 ਕਿੱਲੋ ਭਾਰ ਵਰਗ ’ਚ ਕਾਂਸੀ ਦਾ ਤਮਗਾ ਜਿੱਤਿਆ। ਸੰਗੀਤਾ ਨੇ ਤੀਜੇ ਤੇ ਚੌਥੇ ਸਥਾਨ ਲਈ ਹੋਏ ਮੁਕਾਬਲੇ ’ਚ ਬੋਰਸੋਸ ਨੂੰ 6-2 ਨਾਲ ਹਰਾਇਆ। ਸੰਗੀਤਾ ਉਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਦੀ ਪਤਨੀ ਹੈ।





