ਸ਼ਿਮਲਾ : ਸੋਮਵਾਰ ਕੁੱਲੂ ਜ਼ਿਲ੍ਹੇ ਦੇ ਰਾਇਸੋਨ ਇਲਾਕੇ ਦੇ ਪਿੰਡ ਕਯਾਸ ਵਿਚ ਬੱਦਲ ਫਟਣ ਨਾਲ ਅਚਾਨਕ ਆਏ ਹੜ੍ਹ ਕਾਰਨ ਵਾਹਨ ਰੁੜ੍ਹਨ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਉਸ ਦੇ ਨਾਲ ਸਫਰ ਕਰ ਰਹੇ ਤਿੰਨ ਵਿਅਕਤੀ ਜ਼ਖਮੀ ਹੋ ਗਏ। ਮਰਨ ਵਾਲਾ ਕੁੱਲੂ ਦੇ ਪਿੰਡ ਚਨਸਾਰੀ ਦਾ ਬਾਦਲ ਸ਼ਰਮਾ ਸੀ। ਜ਼ਖਮੀ ਹੋਣ ਵਾਲੇ ਖੇਮ ਚੰਦ, ਸੁਰੇਸ਼ ਸ਼ਰਮਾ ਤੇ ਕਪਿਲ ਹਨ। ਅੱਠ ਹੋਰ ਵਾਹਨ ਵੀ ਰੁੜ੍ਹ ਗਏ ਅਤੇ ਇਕ ਘਰ ਨੂੰ ਵੀ ਨੁਕਸਾਨ ਪੁੱਜਾ। ਪਿੰਡ ਦਾ ਸੜਕੀ ਸੰਪਰਕ ਟੁੱਟ ਗਿਆ।



