ਮਹਿਲਾ ਦੁਕਾਨਦਾਰ ਨੇ ਲੁਟੇਰਾ ਭਜਾਇਆ

0
198

ਗੁਰਦਾਸਪੁਰ : ਪਿੰਡ ਕਲਿਆਣਪੁਰ ’ਚ ਮਹਿਲਾ ਦੁਕਾਨਦਾਰ ਦੀ ਲੁਟੇਰੇ ਨਾਲ ਹੱਥੋ-ਪਾਈ ਹੋ ਗਈ ਅਤੇ ਲੁਟੇਰਾ ਉਸ ਦੇ ਸਿਰ ’ਚ ਪਿਸਤੌਲ ਦਾ ਬੱਟ ਮਾਰ ਕੇ ਉਸ ਨੂੰ ਜ਼ਖਮੀ ਕਰਕੇ ਭੱਜ ਗਿਆ। ਬੇਕਰੀ ਦੀ ਦੁਕਾਨ ਕਰਦੀ ਰਸ਼ਮੀ ਬਾਲਾ ਪਤਨੀ ਵੀਰ ਪ੍ਰਤਾਪ ਨੇ ਦੱਸਿਆ ਕਿ ਨੌਜਵਾਨ ਨੇ ਪਹਿਲਾਂ ਉਸ ਕੋਲੋਂ ਕੁਝ ਖਾਣ-ਪੀਣ ਦਾ ਸਮਾਨ ਮੰਗਿਆ ਤੇ ਫਿਰ ਉਸ ਵੱਲ ਵਧਿਆ। ਬਚਾਅ ’ਚ ਉਹ ਪਿੱਛੇ ਹੋ ਗਈ, ਪਰ ਨੌਜਵਾਨ ਨੇ ਪਿਸਤੌਲ ਕੱਢ ਕੇ ਉਸ ਦੇ ਸਿਰ ’ਚ ਬੱਟ ਮਾਰੇ, ਪਰ ਉਸ ਨੇ ਡਟ ਕੇ ਮੁਕਾਬਲਾ ਕੀਤਾ। ਆਖਰ ਲੁਟੇਰਾ ਫਾਇਰ ਕਰਕੇ ਮੋਟਰਸਾਈਕਲ ’ਤੇ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਪੁਲਸ ਸਟੇਸ਼ਨ ਧਾਰੀਵਾਲ ਦੀ ਐੱਸ ਐੱਚ ਓ ਰਾਜਵਿੰਦਰ ਅਤੇ ਡੀ ਐੱਸ ਪੀ ਰਾਜਬੀਰ ਸਿੰਘ ਮੌਕੇ ’ਤੇ ਪੁੱਜੇ।

LEAVE A REPLY

Please enter your comment!
Please enter your name here