ਲੋਕ ਰਾਇ

0
179

ਨਵੀਂ ਦਿੱਲੀ : ਬੇਂਗਲੁਰੂ ਵਿਚ 26 ਪਾਰਟੀਆਂ ਦੀ ਮੀਟਿੰਗ ਤੋਂ ਪਹਿਲਾਂ 17 ਜੁਲਾਈ ਦੀ ਸ਼ਾਮ ਐੱਨ ਡੀ ਟੀ ਵੀ ਦੀ ਸੀਨੀਅਰ ਪੱਤਰਕਾਰ ਨਗ਼ਮਾ ਸਹਰ ਦੇ ਪ੍ਰੋਗਰਾਮ ‘ਸੱਚ ਕੀ ਪੜਤਾਲ’ ਦੌਰਾਨ ਲੋਕਾਂ ਤੋਂ ਇਸ ਸਵਾਲ ’ਤੇ ਰਾਇ ਮੰਗੀ ਗਈ ਕਿ ਕੀ ਲੋਕ ਸਭਾ ਚੋਣਾਂ ’ਚ 26 ਪਾਰਟੀਆਂ ਮੋਦੀ ਨੂੰ ਮਾਤ ਦੇ ਸਕਣਗੀਆਂ। 35 ਹਜ਼ਾਰ ਲੋਕਾਂ ਨੇ ਇਸ ਸਵਾਲ ਦਾ ਜਵਾਬ ਦਿੱਤਾ, ਜਿਹੜਾ ਪ੍ਰੋਗਰਾਮ ਦੇ ਅੰਤ ’ਤੇ ਦਿਖਾਇਆ ਗਿਆ। 83 ਫੀਸਦੀ ਲੋਕਾਂ ਨੇ ਕਿਹਾ ਕਿ ਇਹ ਪਾਰਟੀਆਂ ਮੋਦੀ ਨੂੰ ਮਾਤ ਦੇ ਦੇਣਗੀਆਂ, 15 ਫੀਸਦੀ ਨੇ ਕਿਹਾ ਕਿ ਨਹੀਂ ਦੇ ਸਕਣਗੀਆਂ ਤੇ 2 ਫੀਸਦੀ ਨੇ ਕਿਹਾ ਕਿ ਕੁਝ ਕਹਿ ਨਹੀਂ ਸਕਦੇ। ਇਹ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਸਰਵੇ ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ਦਾ ਨਵਾਂ ਨਾਂਅ ‘ਇੰਡੀਆ’ ਐਲਾਨੇ ਜਾਣ ਤੋਂ ਪਹਿਲਾਂ ਕੀਤਾ ਗਿਆ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਅੱਜਕੱਲ੍ਹ ਐੱਨ ਡੀ ਟੀ ਵੀ ਦੇਸ਼ ਦੇ ਵੱਡੇ ਕਾਰੋਬਾਰੀ ਗੌਤਮ ਅਡਾਨੀ ਦੀ ਮਾਲਕੀ ਹੇਠ ਹੈ।
ਇਕੱਲੇ ਨਿੱਤਰਾਂਗੇ : ਮਾਇਆਵਤੀ
ਨਵੀਂ ਦਿੱਲੀ : ਬਸਪਾ ਮੁਖੀ ਮਾਇਆਵਤੀ ਨੇ ਐਲਾਨਿਆ ਕਿ ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ਦੇ ਨਾਲ-ਨਾਲ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤਿਲੰਗਾਨਾ ਵਿਧਾਨ ਸਭਾ ਚੋਣਾਂ ’ਚ ਇਕੱਲੀ ਉਤਰੇਗੀ। ਉਨ੍ਹਾ ਕਿਹਾ ਕਿ ਬਸਪਾ ਪੰਜਾਬ ਅਤੇ ਹਰਿਆਣਾ ’ਚ ਖੇਤਰੀ ਪਾਰਟੀਆਂ ਨਾਲ ਗੱਠਜੋੜ ਕਰਨ ਲਈ ਤਿਆਰ ਹੈ, ਬਸ਼ਰਤੇ ਉਨ੍ਹਾਂ ਦਾ ਸੱਤਾਧਾਰੀ ਐੱਨ ਡੀ ਏ ਗੱਠਜੋੜ ਜਾਂ ਨਵੇਂ ਬਣੇ ਵਿਰੋਧੀ ਗੱਠਜੋੜ ‘ਇੰਡੀਆ’ ਨਾਲ ਕੋਈ ਸੰਬੰਧ ਨਾ ਹੋਵੇ। ਉਨ੍ਹਾਂ ਕਿਹਾ ਕਿ ਐੱਨ ਡੀ ਏ ਤੇ ਨਵੇਂ ਗੱਠਜੋੜ ਵਿੱਚੋਂ ਕੋਈ ਵੀ ਦਲਿਤਾਂ ਤੇ ਦੱਬੇ-ਕੁਚਲੇ ਵਰਗਾਂ ਦੇ ਪੱਖ ’ਚ ਨਹੀਂ ਹੈ।

LEAVE A REPLY

Please enter your comment!
Please enter your name here