19.6 C
Jalandhar
Friday, November 22, 2024
spot_img

ਗੁੰਡਿਆਂ ਦਾ ਸਰਗਨਾ ਗਿ੍ਰਫਤਾਰ ਨਾ ਕੀਤਾ ਤਾਂ ਡੀ ਐੱਸ ਪੀ ਦਫਤਰ ਅੱਗੇ ਮੋਰਚਾ ਲੱਗੇਗਾ : ਮਾੜੀਮੇਘਾ, ਪੂਰਨ ਸਿੰਘ

ਭਿੱਖੀਵਿੰਡ ਭਗਤ ਸਿੰਘ ਦੇ ਚਾਚੇ ਸ਼ਹੀਦ ਸਵਰਨ ਸਿੰਘ ਤੇ ਬਟੁਕੇਸ਼ਵਰ ਦੱਤ ਦੇ ਸ਼ਹੀਦੀ ਦਿਹਾੜੇ ’ਤੇ ਅਲਗੋਂ ਕੋਠੀ ਵਿਖੇ ਸੀ ਪੀ ਆਈ ਬਲਾਕ ਭਿੱਖੀਵਿੰਡ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਨਰੇਗਾ ਕਾਮਿਆਂ ਦੀ ਕੰਮ ਦਿਹਾੜੀ 700 ਰੁਪਏ ਪ੍ਰਤੀ ਦਿਨ, ਸਾਲ ਵਿੱਚ 100 ਦਿਨ ਦੀ ਥਾਂ 200 ਦਿਨ ਕੰਮ ਦੇਣ ਲਈ, ਨਰੇਗਾ ਕਾਮਿਆਂ ਦੇ ਕੰਮ ਲੈਣ ਤੇ ਕੀਤੇ ਹੋਏ ਕੰਮ ਦੇ ਪੈਸੇ ਲੈਣ ਅਤੇ ਪਿਛਲੇ ਦਿਨੀਂ ਨਰੇਗਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਅਲਗੋਂ ਨੂੰ ਗੁੰਡਿਆਂ ਵੱਲੋਂ ਧਮਕਾਉਣ ਵਿਰੁੱਧ ਕਾਨਫਰੰਸ ਕਰਨ ਤੋਂ ਬਾਅਦ ਅਲਗੋਂ ਦੇ ਬਾਜ਼ਾਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕਰਕੇ ਚੌਕ ਜਾਮ ਕੀਤਾ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਟਹਿਲ ਸਿੰਘ ਲੱਧੂ, ਹਰਜਿੰਦਰ ਕੌਰ ਅਲਗੋਂ ਤੇ ਬੀਬੀ ਸਰੋਜ ਮਲਹੋਤਰਾ ਭਿੱਖੀਵਿੰਡ ਨੇ ਕੀਤੀ। ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਤੇ ਸੀ ਪੀ ਆਈ ਦੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਪੂਰਨ ਸਿੰਘ ਮਾੜੀਮੇਘਾ ਨੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਪ੍ਰਸ਼ਾਸਨ ਗੁੰਡਿਆਂ ਦੇ ਸਰਗਨੇ ਨੂੰ ਗਿ੍ਰਫਤਾਰ ਨਹੀਂ ਕਰ ਰਿਹਾ, ਉਲਟਾ ਨਰਿੰਦਰ ਸਿੰਘ ’ਤੇ ਦਬਾਅ ਪਾ ਰਿਹਾ ਹੈ ਕਿ ਤੁਸੀਂ ਉਸ ਗੁੰਡਿਆਂ ਦੇ ਸਰਗਨੇ ਨਾਲ ਸਮਝੌਤਾ ਕਰੋ। ਆਗੂਆਂ ਕਿਹਾ ਕਿ ਗੁੰਡਿਆਂ ਦਾ ਸਰਗਨਾ ਸਰੇਆਮ ਮੂੰਹ ਚਿੜਾ ਰਿਹਾ ਹੈ ਕਿ ਹੁਣ ਤੱਕ ਕਾਮਰੇਡਾਂ ਨੇ ਮੇਰਾ ਕੀ ਵਿਗਾੜ ਲਿਆ ਹੈ ਤੇ ਇਹ ਕਾਮਰੇਡ ਮੇਰਾ ਅੱਗੇ ਵੀ ਕੁਝ ਨਹੀਂ ਵਿਗਾੜ ਸਕਦੇ। ਆਗੂਆਂ ਨੇ ਕਿਹਾ ਕਿ ਇਸ ਸਰਗਨੇ ਨੇ ਇਕੱਲੇ ਨਰਿੰਦਰ ਨੂੰ ਦਬਾਉਣ ਲਈ ਗੁੰਡੇ ਹੀ ਨਹੀਂ ਭੇਜੇ, ਉਲਟਾ ਝੂਠਾ ਕੇਸ ਵੀ ਨਰਿੰਦਰ ’ਤੇ ਖਰੜ ਵਿਖੇ ਦਰਜ ਕਰਾ ਦਿੱਤਾ, ਜਿਸ ਦੀ ਤਰੀਕ 8 ਅਗਸਤ ਹੈ। ਸਰਗਨਾ ਨਰਿੰਦਰ ਨੂੰ ਇਹ ਕਹਿੰਦਾ ਹੈ ਕਿ ਜਿਹੜੀਆਂ ਤੂੰ ਮੇਰੇ ਘਪਲਿਆਂ ਦੀ ਪੜਤਾਲ ਕਰਾਉਣ ਵਾਸਤੇ ਉਪਰਲੇ ਅਧਿਕਾਰੀਆਂ ਨੂੰ ਦਰਖਾਸਤਾਂ ਦਿੱਤੀਆਂ ਹਨ, ਉਹ ਵਾਪਸ ਲੈ। ਘਪਲੇ ਇਹ ਹਨ ਕਿ ਉਕਤ ਸਰਗਨਾ ਇੱਕ ਸਕੂਲ ਵਿੱਚ ਆਰਜ਼ੀ ਕਲਰਕ ਹੈ ਤੇ ਆਪਣੇ ਆਪ ਪਿ੍ਰੰਸੀਪਲ ਬਣਿਆ ਬੈਠਾ ਹੈ। ਪਿ੍ਰੰਸੀਪਲ ਦੀ ਮੋਹਰ ਲਾ ਕੇ ਸਭ ਘਪਲੇਬਾਜ਼ੀ ਕਰ ਰਿਹਾ ਹੈ। ਇਹ ਵਿਅਕਤੀ ਦਸਵੀਂ ਦੇ ਸਰਟੀਫਿਕੇਟ ਦੇਣ ਲੱਗਿਆਂ ਵਿਦਿਆਰਥੀਆਂ ਕੋਲੋਂ ਵੱਢੀ ਰਕਮ 20,000 ਤੱਕ ਲੈਂਦਾ ਹੈ। ਇਹੋ ਕੁਝ ਨਰਿੰਦਰ ਸਿੰਘ ਦੇ ਲੜਕੇ ਨਾਲ ਵਾਪਰਿਆ ਹੈ। ਨਰਿੰਦਰ ਸਿੰਘ ਨੇ ਵੱਢੀ ਨਹੀਂ ਦਿੱਤੀ ਤੇ ਉਸ ਦੇ ਮੁੰਡੇ ਨੂੰ ਦਸਵੀਂ ਦਾ ਸਰਟੀਫਿਕੇਟ ਹੀ ਨਹੀਂ ਦਿੱਤਾ ਗਿਆ। ਨਰਿੰਦਰ ਦੀ ਪੜਤਾਲ ਦੀ ਦਰਖਾਸਤ ’ਤੇ ਉਸ ਸਰਗਨੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨਾਲ ਮਿਲ ਕੇ ਪਿੰਡ ਮਾੜੀਮੇਘਾ ਦੇ ਸਰਕਾਰੀ ਸਕੂਲ ਦੇ ਪਿ੍ਰੰਸੀਪਲ ਤੋਂ ਜਾਲ੍ਹੀ ਸਰਟੀਫਿਕੇਟ ਲੈ ਲਿਆ ਹੈ ਕਿ ਕਿਸੇ ਵੀ ਕੰਮ ਵਿੱਚ ਕੋਈ ਹੇਰਾਫੇਰੀ ਨਹੀਂ ਹੋਈ। ਆਗੂਆਂ ਮੰਗ ਕੀਤੀ ਕਿ ਜੇ ਇਸ ਸਰਗਨੇ, ਇਸ ਵੱਲੋਂ ਭੇਜੇ ਗੁੰਡਿਆਂ ਤੇ ਖਰੜ ਵਾਲੇ ਵਿਅਕਤੀ ਨੂੰ ਗਿ੍ਰਫਤਾਰ ਨਾ ਕੀਤਾ ਗਿਆ ਤਾਂ ਸੀ ਪੀ ਆਈ ਨਰੇਗਾ ਯੂਨੀਅਨ ਤੋਂ ਕੇਸ ਲੈ ਕੇ ਆਪ ਭਿੱਖੀਵਿੰਡ ਦੇ ਡੀ ਐੱਸ ਪੀ ਦਫਤਰ ਅੱਗੇ ਪੱਕਾ ਮੋਰਚਾ ਲਾ ਦੇਵਗੀ। ਇਹ ਮੋਰਚਾ 7 ਦਿਨ ਚੱਲੇਗਾ, ਜੇ ਫਿਰ ਵੀ ਇਨਸਾਫ ਨਾ ਮਿਲਿਆ ਤੇ 7 ਦਿਨ ਐੱਸ ਐੱਸ ਪੀ ਦਫਤਰ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰ ’ਤੇ ਸੰਘਰਸ ਚੱਲੇਗਾ, ਜੇ ਫਿਰ ਵੀ ਨਿਆਂ ਨਾ ਮਿਲਿਆ ਤਾਂ ਅਣਮਿਥੇ ਸਮੇਂ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਫਤਰ ਅੱਗੇ ਮੋਰਚਾ ਲਾ ਦਿੱਤਾ ਜਾਵੇਗਾ। ਉਕਤ ਫੈਸਲਾ ਬਹੁਤ ਹੀ ਜਲਦੀ ਸੀ ਪੀ ਆਈ ਬਲਾਕ ਭਿੱਖੀਵਿੰਡ ਦੀ ਮੀਟਿੰਗ ਕਰੇਗੀ ਲੈ ਰਹੀ ਹੈ।
ਸਮਾਗਮ ਨੂੰ ਸੀ ਪੀ ਆਈ ਦੇ ਭਿੱਖੀਵਿੰਡ ਬਲਾਕ ਦੇ ਮੀਤ ਸਕੱਤਰ ਰਛਪਾਲ ਸਿੰਘ ਬਾਠ, ਸੁਖਦੇਵ ਸਿੰਘ ਕਾਲਾ, ਬਲਦੇਵ ਰਾਜ ਭਿੱਖੀਵਿੰਡ, ਜਸਵੰਤ ਸਿੰਘ, ਸਰਬਜੀਤ ਕੌਰ ਸੂਰਵਿੰਡ, ਕਿਸਾਨ ਆਗੂ ਇਕਬਾਲ ਸਿੰਘ ਮਾੜੀ ਕੰਬੋਕੀ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਬਲਬੀਰ ਬੱਲੂ , ਕਮਲਜੀਤ ਸਿੰਘ ਨਾਗੋਕੇ ਤੇ ਸ਼ਿਖਾ ਨੇ ਵੀ ਸੰਬੋਧਨ ਕੀਤਾ।
ਅੰਤ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਬਲਾਕ ਭਿੱਖੀਵਿੰਡ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਪ੍ਰਧਾਨ ਟਹਿਲ ਸਿੰਘ ਲੱਧੂ, ਸਕੱਤਰ ਮਨਜੀਤ ਕੌਰ ਅਲਗੋਂ, ਖਜ਼ਾਨਚੀ ਬੀਬੀ ਵੀਰੋ ਸਾਂਡਪੁਰਾ, ਮੀਤ ਪ੍ਰਧਾਨ ਪਰਮਜੀਤ ਕੌਰ ਮਾੜੀਮੇਘਾ, ਸੁਖਬੀਰ ਕੌਰ ਕਲਸੀਆਂ, ਕੁਲਵਿੰਦਰ ਕੌਰ ਭਗਵਾਨਪੁਰਾ, ਮੀਤ ਸਕੱਤਰ ਕੁਲਦੀਪ ਸਿੰਘ ਤਤਲੇ, ਗੁਰਦੇਵ ਸਿੰਘ ਮਾੜੀ ਕੰਬੋਕੀ, ਬੀਬੀ ਬਿੰਦੂ ਅਲਗੋਂ ਕਲਾਂ, ਕਾਬਲ ਸਿੰਘ ਖਾਲੜਾ ਅਤੇ ਬਲਜਿੰਦਰ ਕੌਰ ਹਨ। ਵਰਕਿੰਗ ਕਮੇਟੀ 21 ਮੈਂਬਰਾਂ ਦੀ ਚੁਣੀ ਗਈ।

Related Articles

LEAVE A REPLY

Please enter your comment!
Please enter your name here

Latest Articles