ਜਗੂਆਰ ਦੀ ਟੱਕਰ ਨਾਲ 9 ਮੌਤਾਂ

0
204

ਅਹਿਮਦਾਬਾਦ : ਇਥੇ ਇਸਕਾਨ ਪੁਲ ’ਤੇ ਬੁੱਧਵਾਰ ਰਾਤ ਇਕ ਵਜੇ ਜਗੂਆਰ ਕਾਰ ਨੇ ਕਰੀਬ 25 ਲੋਕਾਂ ਨੂੰ ਕੁਚਲ ਦਿੱਤਾ, ਜਿਨ੍ਹਾਂ ਵਿੱਚੋਂ 9 ਦੀ ਮੌਤ ਹੋ ਗਈ। ਮਿ੍ਰਤਕਾਂ ਵਿਚ ਇਕ ਸਿਪਾਹੀ ਤੇ ਇਕ ਹੋਮਗਾਰਡ ਵੀ ਹਨ। ਟੱਕਰ ਏਨੀ ਜ਼ੋਰਦਾਰ ਸੀ ਕਿ ਲੋਕ 30 ਫੁੱਟ ਦੂਰ ਜਾ ਕੇ ਡਿੱਗੇ। ਪੁਲ ’ਤੇ ਮਹਿੰਦਰਾ ਥਾਰ ਪਿੱਛਿਓਂ ਇਕ ਡੰਪਰ ਨਾਲ ਟਕਰਾਅ ਗਈ ਸੀ। ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਉਸੇ ਵੇਲੇ ਰਾਜਪਥ ਕਲੱਬ ਵੱਲੋਂ 160 ਕਿੱਲੋਮੀਟਰ ਦੀ ਸਪੀਡ ਨਾਲ ਆਈ ਜਗੂਆਰ ਇਨ੍ਹਾਂ ’ਤੇ ਚੜ੍ਹ ਗਈ। ਜਗੂਆਰ ਦਾ ਡਰਾਈਵਰ ਵੀ ਜ਼ਖਮੀ ਹੋ ਗਿਆ। ਜਗੂਆਰ ਨੂੰ 18-19 ਸਾਲ ਦਾ ਤੱਥਯ ਪਟੇਲ ਚਲਾ ਰਿਹਾ ਸੀ। ਉਸ ਦਾ ਪਿਤਾ ਪ੍ਰਗਯੇਸ਼ ਪਟੇਲ ਗੈਂਗਰੇਪ ਮਾਮਲੇ ਵਿਚ ਮੁਲਜ਼ਮ ਰਹਿ ਚੁੱਕਾ ਹੈ। ਘਟਨਾ ਦੇ ਬਾਅਦ ਸਾਰਾ ਪਰਵਾਰ ਗਾਇਬ ਹੋ ਗਿਆ। ਪੁਲਸ ਮੁਤਾਬਕ ਜਗੂਆਰ ਵਿਚ ਇਕ ਮੁੰਡਾ ਤੇ ਕੁੜੀ ਵੀ ਸਨ।

LEAVE A REPLY

Please enter your comment!
Please enter your name here