ਦੇਸ਼ ਭਗਤ ਯਾਦਗਾਰ ਕਮੇਟੀ ਨੇ ਲਏ ਅਹਿਮ ਫੈਸਲੇ

0
251

ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਵਿਸ਼ੇਸ਼ ਮੀਟਿੰਗ ’ਚ ਮਨੀਪੁਰ ਵਿਖੇ ਔਰਤਾਂ ਨੂੰ ਅਲਫ਼ ਨੰਗਿਆਂ ਕਰਕੇ ਬੇਹਯਾਈ ਦਾ ਨੰਗਾ ਨਾਚ ਨੱਚਣ, ਦੋਸ਼ੀਆਂ ’ਤੇ ਕੋਈ ਕਾਰਵਾਈ ਨਾ ਕਰਨ ਦਾ ਤਿੱਖਾ ਵਿਰੋਧ ਕਰਦਿਆਂ ਸਮੂਹ ਇਨਸਾਫ਼-ਪਸੰਦ, ਲੋਕ-ਹਿਤੈਸ਼ੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ, ਇਸ ਘਿ੍ਰਣਤ ਕਾਂਡ ਖਿਲਾਫ਼ ਲੋਕ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਮਾਜਿਕ ਭਾਈਚਾਰੇ ਅਤੇ ਲੋਕ ਸੰਸਥਾਵਾਂ ਨੂੰ ਅਪੀਲ ਕੀਤੀ ਗਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੀਟਿੰਗ ’ਚ ਲਏ ਫੈਸਲਿਆਂ ਬਾਰੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ’ਚ ਹਰ ਸਾਲ ਇਨ੍ਹਾਂ ਦਿਨਾਂ ’ਚ ਲੱਗਦਾ ਸਿਖਿਆਰਥੀ ਚੇਤਨਾ ਕੈਂਪ ਇਸ ਸਾਲ 23, 24 ਸਤੰਬਰ ਨੂੰ ਲਾਇਆ ਜਾਏਗਾ। ਸਿਖਿਆਰਥੀ ਚੇਤਨਾ ਕੈਂਪ ’ਚ ਗ਼ਦਰ ਪਾਰਟੀ ਦਾ ਇਤਿਹਾਸ ਅਜੋਕੀਆਂ ਹਾਲਤਾਂ ਦੇ ਪ੍ਰਸੰਗ ਵਿੱਚ, ਅਜੋਕੀ ਵਿਦਿਅਕ ਨੀਤੀ; ਇਸ ਨਾਲ ਜੁੜਿਆ ਵਿਦਿਆਰਥੀਆਂ ਲਈ ਪ੍ਰਵਾਸ ਦਾ ਮਾਮਲਾ, ਸਾਮਰਾਜੀ ਕਾਰਪੋਰੇਟ ਅਦਾਰਿਆਂ ਦਾ ਚੌਤਰਫ਼ਾ ਹੱਲਾ ਅਤੇ ਲੋਕਾਂ ਅੰਦਰ ਸੁਲਘਦਾ ਪ੍ਰਤੀਰੋਧ ਵਿਸ਼ਿਆਂ ਉਪਰ ਗੰਭੀਰ ਵਿਚਾਰਾਂ ਹੋਣਗੀਆਂ। ਦੋਵੇਂ ਦਿਨ ਤਰਤੀਬਵਾਰ ਇਹਨਾਂ ਵਿਸ਼ਿਆਂ ’ਤੇ ਵਿਦਵਾਨ ਰੌਸ਼ਨੀ ਪਾਉਣਗੇ ਅਤੇ ਸਿਖਿਆਰਥੀਆਂ ਨਾਲ ਸੰਵਾਦ ਰਚਾਉਣਗੇ। ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ‘ਬਾਬਾ ਸੋਹਣ ਸਿੰਘ ਭਕਨਾ ਗ਼ਦਰੀ ਮਿਊਜ਼ੀਅਮ’ ਅਮੀਰ ਵਿਰਾਸਤ ਦਾ ਲੋਕਾਂ ਦੁਆਰਾ ਲੋਕਾਂ ਲਈ ਮਿਊਜ਼ੀਅਮ ਦੇ ਸੰਕਲਪ ਨਾਲ ਇਸ ਦੀ ਤਿਆਰੀ ਦੇ ਕਾਰਜ ਨੇਪਰੇ ਚਾੜ੍ਹੇ ਜਾਣਗੇ। ਜਨਕ ਰਾਮਗੜ੍ਹ ਬੁੱਤ ਸਾਜ਼ ਰਾਹੀਂ ਮਿਊਜ਼ੀਅਮ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਪ੍ਰਵੇਸ਼ ਦੁਆਰ ਅੱਗੇ ਵੀ ਗ਼ਦਰ ਲਹਿਰ ਦਾ ਪੈਗ਼ਾਮ ਬੁਲੰਦ ਕਰਦਿਆਂ ਗ਼ਦਰੀਆਂ ਦੇ ਸੁਪਨੇ ਸਾਕਾਰ ਕਰਨ ਲਈ ਸੰਗਰਾਮ ਜਾਰੀ ਰੱਖਣ ਦਾ ਸੁਨੇਹਾ ਦਿੰਦੇ ਇਤਿਹਾਸਕ ਬੁੱਤਾਂ ਨੂੰ ਕਲਾਤਮਿਕ ਅੰਦਾਜ਼ ’ਚ ਲਗਾਇਆ ਜਾਏਗਾ ਤਾਂ ਜੋ ਵਿਸ਼ੇਸ਼ ਕਰਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣਨ। ਜੀ.ਟੀ. ਰੋਡ ਵਾਲੇ ਪਾਸੇ ਦੇਸ਼ ਭਗਤ ਯਾਦਗਾਰ ਹਾਲ ਦੀ ਇਤਿਹਾਸਕ ਦਿੱਖ ਹੋਰ ਵੀ ਉਘਾੜਨ ਦਾ ਫੈਸਲਾ ਲਿਆ ਗਿਆ। ਮਿਊਜ਼ੀਅਮ ਨੂੰ ਇਤਿਹਾਸ ਦੀਆਂ ਲੜੀਆਂ ਅਤੇ ਕੜੀਆਂ ਨੂੰ ਰੂਪਮਾਨ ਕਰਨ ਲਈ ਤਸਵੀਰਾਂ, ਟੂਕਾਂ, ਦੁਰਲੱਭ ਇਤਿਹਾਸਕ ਵਸਤਾਂ ਨਾਲ ਸਜਾਇਆ ਜਾਏਗਾ ਅਤੇ ਪੌੜੀਆਂ ਨੂੰ ਵੀ ਮਹੱਤਵਪੂਰਨ ਇਤਿਹਾਸਕ ਕਾਲ ਸਮੇਂ ਦੇ ਪੰਜਾਬੀ ਜੀਵਨ ਨੂੰ ਤਸਵੀਰਾਂ ਦੀ ਜ਼ੁਬਾਨੀ ਰੂਪਮਾਨ ਕੀਤਾ ਜਾਏਗਾ।
ਮੀਟਿੰਗ ’ਚ ਦੇਸ਼ ਭਗਤ ਯਾਦਗਾਰ ਹਾਲ ਦੀ ਮੁਰੰਮਤ ਦੇ ਵਡੇਰੇ ਕੰਮਾਂ ਲਈ ਲੋੜੀਂਦੀ ਆਰਥਿਕ ਸਹਾਇਤਾ ਨੂੰ ਭਰੇ ਜਾ ਰਹੇ ਹੁੰਗਾਰੇ ਦਾ ਦਿਲੋਂ ਧੰਨਵਾਦ ਕਰਦਿਆਂ ਇਹ ਉੱਦਮ ਸਿਰ ’ਤੇ ਖੜ੍ਹੀਆਂ ਹਾਲ ਕੰਪਲੈਕਸ ਦੀਆਂ ਵਡੇਰੀਆਂ ਲੋੜਾਂ ਕਾਰਨ ਫੰਡ ਮੁਹਿੰਮ ਜਾਰੀ ਰੱਖਣ ਦਾ ਨਿਰਣਾ ਲਿਆ ਗਿਆ। ਮੀਟਿੰਗ ਦਾ ਆਗਾਜ਼ ਨਾਮਵਰ ਪੱਤਰਕਾਰ ਰਵੀਸ਼ ਕੁਮਾਰ ਦੇ ਮਾਤਾ ਯਸ਼ੋਦਾ ਪਾਂਡੇ ਜੀ, ਲੋਕ ਕਵੀ ਹਰਭਜਨ ਹੰੁਦਲ, ਦਲਿਤ ਚਿੰਤਕ ਅਤੇ ਕਾਮੇ ਲਾਹੌਰੀ ਰਾਮ ਬਾਲੀ, ਰੰਗ ਕਰਮੀ ਲਖਵਿੰਦਰ ਮੱਲ੍ਹੀ, ਧਰਮਿੰਦਰ ਮਸਾਣੀ ਦੇ ਪਿਤਾ ਗੁਰਮੇਲ ਸਿੰਘ, ਕਿਸਾਨ ਕਾਰਕੁੰਨ ਸੁਰਜੀਤ ਕੌਰ ਕੁੱਸਾ, ਸੌਦਾਗਰ ਸਿੰਘ ਥਾਈ, ਤਰਲੋਚਨ ਸਿੰਘ ਰਾਏਕੋਟ, ਉੱਘੇ ਵਿਦਵਾਨ ਅਮਰ ਆਜ਼ਾਦ, ਰਘਬੀਰ ਸਿੰਘ ਧੂਤ, ਕਾਂਤਾ ਰਾਣੀ ਮਹਿਸਮਪੁਰ ਅਤੇ �ਿਸ਼ਨ ਗੋਪਾਲ ਸ਼ਰਮਾ ਨੂੰ ਖੜ੍ਹੇ ਹੋ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਨਾਲ ਹੋਇਆ।

LEAVE A REPLY

Please enter your comment!
Please enter your name here