ਕਰਨਾਟਕ-ਰਾਜਸਥਾਨ ਦਾ ਦੌਰਾ ਤਾਂ ਕਰ ਸਕਦੇ ਮੋਦੀ, ਮਨੀਪੁਰ ਕਿਉਂ ਨਹੀਂ ਜਾਂਦੇ : ਗਹਿਲੋਤ

0
294

ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੋਦੀ ਨੇ ਰਾਜਸਥਾਨ ਦੀ ਤੁਲਨਾ ਮਨੀਪੁਰ ਨਾਲ ਕਰਕੇ ਇੱਥੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਰਾਜਸਥਾਨ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੂੰ ਸੂਬੇ ’ਚ ਕਾਨੂੰਨ ਵਿਵਸਥਾ ਦੀ ਸਿਥਤੀ ਦਾ ਧਿਆਨ ਰੱਖਣਾ ਚਾਹੀਦਾ, ਉਸ ਨਾਲ ਰਾਜਸਥਾਨ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਗਹਿਲੋਤ ਨੇ ਕਿਹਾ, ਮੋਦੀ ਤਾਂ ਵਿਦੇਸ਼ ਜਾਂਦੇ ਰਹਿੰਦੇ ਹਨ, ਪਰ ਉਹ ਮਨੀਪੁਰ ਨਹੀਂ ਗਏ। ਉਨ੍ਹਾ ਕਿਹਾ, ਮਨੀਪੁਰ ’ਚ ਭਾਜਪਾ ਦੀ ਸਰਕਾਰ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇਕਰ ਉਥੇ ਕਾਂਗਰਸ ਹੁੰਦੀ ਤਾਂ ਕੀ ਹੁੰਦਾ? ਮਨੀਪੁਰ ਦੇ ਮੁੱਖ ਮੰਤਰੀ ਨੇ ਖੁਦ ਮੰਨਿਆ ਕਿ ਉਥੇ ਹਜ਼ਾਰਾਂ ਘਟਨਾਵਾਂ ਹੋਈਆਂ। ਮਨੀਪੁਰ ’ਚ ਘੱਟੋ-ਘੱਟ 3000 ਤੋਂ 4000 ਐੱਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਅਤੇ ਇਹ ਲੋਕ ਮਨੀਪੁਰ ਦੀ ਤੁਲਨਾ ਰਾਜਸਥਾਨ ਨਾਲ ਕਰ ਰਹੇ ਹਨ। ਰਾਜਸਥਾਨ ’ਚ ਛੋਟੀਆਂ-ਮੋਟੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾ ਦੀ ਤੁਲਨਾ ਮਨੀਪੁਰ ਨਾਲ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਮਨੀਪੁਰ ਨਹੀਂ ਜਾ ਸਕਦੇ ਤਾਂ ਉਨ੍ਹਾ ਨੂੰ ਇੱਕ ਮੀਟਿੰਗ ਬੁਲਾਉਣੀ ਚਾਹੀਦੀ ਸੀ। ਮਨੀਪੁਰ ਦੇ ਹਾਲਾਤ ਦੀ ਸਮੀਖਿਆ ਕਰਨੀ ਚਾਹੀਦੀ ਸੀ। ਮੈਂ ਪਹਿਲੀ ਵਾਰ ਦੇਖਿਆ ਕਿ ਕੋਈ ਪ੍ਰਧਾਨ ਮੰਤਰੀ ਚੋਣਾਂ ਲਈ ਕਰਨਾਟਕ-ਰਾਜਸਥਾਨ ਅਤੇ ਹੋਰ ਸਥਾਨਾਂ ਦਾ ਦੌਰਾ ਕਰ ਸਕਦਾ ਹੈ, ਪਰ ਮਨੀਪੁਰ ਦਾ ਨਹੀਂ। ਮਨੀਪੁਰ ’ਚ ਉਨ੍ਹਾ ਦੀ ਸਰਕਾਰ ਹੈ, ਸੋਚੋ, ਜੇਕਰ ਕਾਂਗਰਸ ਉਥੇ ਸੱਤਾ ’ਚ ਹੁੰਦੀ ਤਾਂ ਕੀ-ਕੀ ਕਹਿੰਦੇ।

LEAVE A REPLY

Please enter your comment!
Please enter your name here