ਯੂ ਪੀ ਦੀ ਮੰਤਰੀ ਦਾ ਨੁਸਖਾ

0
225

ਲਖਨਊ : ਟਮਾਟਰ ਸਵਾ ਸੌ ਰੁਪਏ ਕਿੱਲੋ ਤੋਂ ਉਪਰ ਵਿਕਣ ਦਰਮਿਆਨ ਯੂ ਪੀ ਦੀ ਮੰਤਰੀ ਪ੍ਰਤਿਭਾ ਸ਼ੁਕਲਾ ਨੇ ਕਿਹਾ ਕਿ ਜੇ ਲੋਕ ਟਮਾਟਰ ਖਾਣਾ ਬੰਦ ਕਰ ਦੇਣ ਤਾਂ ਕੀਮਤ ਆਪੇ ਥੱਲੇ ਆ ਜਾਵੇਗੀ। ਉਨ੍ਹਾ ਲੋਕਾਂ ਨੂੰ ਘਰ ਵਿਚ ਟਮਾਟਰ ਪੈਦਾ ਕਰਨ ਦੀ ਸਲਾਹ ਦੇਣ ਦੇ ਨਾਲ ਇਹ ਵੀ ਕਿਹਾ ਹੈ ਕਿ ਲੋਕ ਟਮਾਟਰ ਦੀ ਥਾਂ ਨਿੰਬੂ ਵਰਤਣ। ਇਸ ’ਤੇ ਯੂ ਪੀ ਕਾਂਗਰਸ ਨੇ ਕਿਹਾ ਕਿ ਬਾਬਾ ਦੀ ਸਰਕਾਰ ਦੀ ਮੰਤਰੀ ਕਹਿ ਰਹੀ ਹੈ ਕਿ ਜਿਹੜੀਆਂ ਚੀਜ਼ਾਂ ਮਹਿੰਗੀਆਂ ਹਨ, ਉਨ੍ਹਾਂ ਨੂੰ ਖਾਣਾ ਛੱਡ ਦਿਓ। ਯਾਨੀ ਸਰਕਾਰ ਦਾ ਫਰਮਾਨ ਆ ਗਿਆ ਕਿ ਭੁੱਖੇ ਮਰਨਾ ਹੈ ਤਾਂ ਮਰੋ, ਪਰ ਮਹਿੰਗਾਈ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। 2019 ਵਿਚ ’ਚ ਪਿਆਜ਼ ਮਹਿੰਗੇ ਹੋਣ ਵੇਲੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਉਹ ਜਿਹੜੇ ਪਰਵਾਰ ’ਚੋਂ ਆਉਂਦੀ ਹੈ, ਉਹ ਪਿਆਜ਼ ਨਹੀਂ ਖਾਂਦਾ।

LEAVE A REPLY

Please enter your comment!
Please enter your name here